IMG-LOGO
ਹੋਮ ਪੰਜਾਬ, ਰਾਸ਼ਟਰੀ, ਸਿੱਖਾਂ ਹੱਥ ਆਈ ਇੰਗਲੈਂਡ ਦੇ ਫੁੱਟਬਾਲ ਕਲੱਬ ਦੀ ਕਮਾਨ...

ਸਿੱਖਾਂ ਹੱਥ ਆਈ ਇੰਗਲੈਂਡ ਦੇ ਫੁੱਟਬਾਲ ਕਲੱਬ ਦੀ ਕਮਾਨ...

Admin User - Jun 07, 2025 06:06 PM
IMG

ਲੰਡਨ, 7 ਜੂਨ 2025 – ਇੰਗਲੈਂਡ ਵਿਚ ਪਹਿਲੀ ਵਾਰ ਸਿੱਖ ਭਾਈਚਾਰੇ ਨੇ ਫੁੱਟਬਾਲ ਦੀ ਦੁਨੀਆਂ ਵਿਚ ਇਤਿਹਾਸ ਰਚਿਆ ਹੈ। ਇੰਗਲਿਸ਼ ਫੁੱਟਬਾਲ ਲੀਗ (EFL) ਵੱਲੋਂ ਪੰਜਾਬ ਵਾਰਿਅਰਜ਼ ਨੂੰ ਮੋਰਕਮ ਫੁੱਟਬਾਲ ਕਲੱਬ ਦੀ ਮਾਲਕੀਆਤ ਲਈ ਆਧਿਕਾਰਕ ਮਨਜ਼ੂਰੀ ਮਿਲ ਚੁੱਕੀ ਹੈ। ਇਹ ਮਨਜ਼ੂਰੀ ਨਾ ਸਿਰਫ਼ ਸਿੱਖਾਂ ਲਈ ਵੱਡੀ ਜਿੱਤ ਹੈ, ਬਲਕਿ ਇਹ ਵਿਸ਼ਵ ਭਰ 'ਚ ਵੱਸਦੇ ਪੰਜਾਬੀਆਂ ਲਈ ਮਾਣ ਦੀ ਗੱਲ ਹੈ, ਕਿਉਂਕਿ ਇਹ ਪਹਿਲਾ ਅਜਿਹਾ ਪੇਸ਼ੇਵਰ ਕਲੱਬ ਹੈ ਜਿਸ ਦੇ ਮਾਲਕ ਸਿੱਖ ਹਨ।

ਫੁੱਟਬਾਲ ਯੂਰਪ ਦੀ ਸਭ ਤੋਂ ਵੱਧ ਦੇਖੀ ਜਾਂਦੀ ਅਤੇ ਮਨੋਰੰਜਕ ਖੇਡ ਹੈ, ਜਿਥੇ ਇਸ ਖੇਡ ਨੂੰ ਸਿਰਫ਼ ਰੀਕਰੇਸ਼ਨ ਹੀ ਨਹੀਂ, ਬਲਕਿ ਇੱਕ ਰੂਹਾਨੀ ਅਤੇ ਰਾਸ਼ਟਰੀ ਪਛਾਣ ਵਜੋਂ ਵੀ ਵੇਖਿਆ ਜਾਂਦਾ ਹੈ। ਇਨ੍ਹਾਂ ਹਾਲਾਤਾਂ ਵਿਚ, ਪੰਜਾਬ ਵਾਰਿਅਰਜ਼ ਵੱਲੋਂ ਮੋਰਕਮ ਕਲੱਬ ਦੀ ਬਾਗਡੋਰ ਸੰਭਾਲਣਾ ਖੇਡਾਂ ਵਿਚ ਸਿੱਖ ਭਾਈਚਾਰੇ ਦੀ ਮੌਜੂਦਗੀ ਨੂੰ ਇੱਕ ਨਵੀਂ ਪਹਿਚਾਣ ਦੇਣ ਵਾਲਾ ਕਦਮ ਹੈ।

ਪੰਜਾਬ ਵਾਰਿਅਰਜ਼ ਦੇ ਬੁਲਾਰੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ, "ਇਹ ਸਾਡੀ ਕੌਮ ਦੀ ਪਹਿਚਾਣ ਅਤੇ ਭਵਿੱਖ ਦੀ ਗੱਲ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਡੀ ਕੌਮ ਦੀ ਚੜ੍ਹਦੀਕਲਾ ਅਤੇ ਜਜ਼ਬੇ ਦਾ ਪਤਾ ਲੱਗ ਸਕੇ,"  ਉਨ੍ਹਾਂ ਕਿਹਾ ਕਿ “ਮੋਰਕਮ ਫੁੱਟਬਾਲ ਕਲੱਬ ਹੁਣ ਵਿਸ਼ਵ ਭਰ ਦੇ ਸਿੱਖਾਂ ਲਈ ਨਵੇਂ ਮੌਕਿਆਂ ਦਾ ਪ੍ਰਤੀਕ ਹੋਵੇਗਾ।”

ਪੰਜਾਬ ਵਾਰੀਅਰਜ਼ ਵੱਲੋਂ ਫੁੱਟਬਾਲ ਨੂੰ ਸਿੱਖਿਆ ਵਜੋਂ ਪੰਜਾਬੀ/ਸਿੱਖ ਨੌਜਵਾਨਾਂ ਦੀ ਹੋਂਦ ਅਤੇ ਲੀਡਰਸ਼ਿਪ ਵਜੋਂ ਉਨ੍ਹਾਂ ਦੇ ਵਿਕਾਸ, ਖੇਡਾਂ ਵਿਚ ਵਿਭਿੰਨਤਾ ਅਤੇ ਭਾਈਚਾਰੇ ਵਿਚਾਲੇ ਤਾਲਮੇਲ ਨੂੰ ਵਧਾਉਣ ਲਈ ਵਰਤਿਆ ਜਾਏਗਾ। ਇਹ ਕਦਮ ਪੂਰੇ ਵਿਸ਼ਵ ਭਰ ਵਿਚ ਵੱਸਦੇ ਸਿੱਖਾਂ ਲਈ ਇੱਕ ਇਤਿਹਾਸਕ ਮੋੜ ਵਜੋਂ ਵੇਖਿਆ ਜਾ ਰਿਹਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.