ਤਾਜਾ ਖਬਰਾਂ
ਬੰਗਲਾਦੇਸ਼, 7 ਮਈ – ਬੰਗਲਾਦੇਸ਼ ਵਿੱਚ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਬੀਤੀ ਸ਼ਾਮ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਦੇਸ਼ ਦੀਆਂ ਅਗਲੀਆਂ ਆਮ ਚੋਣਾਂ ਅਪ੍ਰੈਲ 2026 ਦੇ ਪਹਿਲੇ ਪੰਦਰਵਾੜੇ ਵਿੱਚ ਕਰਵਾਈ ਜਾਣਗੀਆਂ। ਈਦ ਤੋਂ ਇਕ ਦਿਨ ਪਹਿਲਾਂ ਆਏ ਇਸ ਸੰਦੇਸ਼ ਵਿਚ ਯੂਨਸ ਨੇ ਦੱਸਿਆ ਕਿ ਚੋਣ ਕਮਿਸ਼ਨ ਜਲਦ ਹੀ ਚੋਣਾਂ ਸਬੰਧੀ ਵਿਸਤ੍ਰਿਤ ਰੋਡਮੈਪ ਜਾਰੀ ਕਰੇਗਾ, ਅਤੇ ਚੋਣ ਸੰਬੰਧੀ ਸਾਰੇ ਲਾਜ਼ਮੀ ਸੁਧਾਰ ਅਗਲੇ ਸਾਲ ਤੱਕ ਪੂਰੇ ਕਰ ਲਏ ਜਾਣਗੇ।
ਉਹਨਾਂ ਯਾਦ ਦਿਵਾਇਆ ਕਿ ਪਿਛਲੇ ਸਾਲ ਅਗਸਤ ਵਿੱਚ, ਜਦੋਂ ਸ਼ੇਖ ਹਸੀਨਾ ਦੀ ਸਰਕਾਰ ਨੂੰ ਹਟਾਇਆ ਗਿਆ ਸੀ, ਉਸ ਤੋਂ ਬਾਅਦ ਉਨ੍ਹਾਂ ਨੂੰ ਅੰਤਰਿਮ ਸਰਕਾਰ ਵਿੱਚ ਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। ਦੂਜੇ ਪਾਸੇ, ਫੌਜੀ ਮੁਖੀ ਜਨਰਲ ਵਕਾਰ-ਉਜ਼-ਜ਼ਾਮਾ ਨੇ ਵੀ 22 ਮਈ ਨੂੰ ਫੌਜੀ ਹੈੱਡਕੁਆਰਟਰ ਵਿਚ ਇਹ ਸਾਫ਼ ਕਰ ਦਿੱਤਾ ਸੀ ਕਿ ਆਮ ਚੋਣਾਂ ਨੂੰ 2025 ਦੇ ਦਸੰਬਰ ਤੋਂ ਬਾਅਦ ਹੋਰ ਮਿਆਦ ਲਈ ਰੋਕਣਾ ਉਚਿਤ ਨਹੀਂ ਹੋਵੇਗਾ। ਉਨ੍ਹਾਂ ਨੇ ਨਾਲ ਹੀ ਅੰਤਰਿਮ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਸੰਵੇਦਨਸ਼ੀਲ ਰਾਸ਼ਟਰੀ ਮੁੱਦਿਆਂ 'ਤੇ ਕੋਈ ਵੱਡਾ ਫੈਸਲਾ ਨਾ ਲਵੇ।
Get all latest content delivered to your email a few times a month.