IMG-LOGO
ਹੋਮ ਪੰਜਾਬ: 🟡ਕਾਰ ਸਵਾਰ ਨੌਜਵਾਨਾਂ ’ਤੇ ਗੋਲੀਆਂ ਦੀ ਬਾਰਿਸ਼, ਇਕ ਦੀ ਗਈ...

🟡ਕਾਰ ਸਵਾਰ ਨੌਜਵਾਨਾਂ ’ਤੇ ਗੋਲੀਆਂ ਦੀ ਬਾਰਿਸ਼, ਇਕ ਦੀ ਗਈ ਜਾਨ...

Admin User - Jun 06, 2025 10:10 AM
IMG

ਪੰਚਕੁਲਾ, 6 ਜੂਨ - ਪੰਚਕੁਲਾ ਦੇ ਪਿੰਜੌਰ ਇਲਾਕੇ ਵਿੱਚ ਅਮਰਾਵਤੀ ਮਾਲ ਦੇ ਬਾਹਰ ਕਾਰ ਵਿੱਚ ਬੈਠੇ ਨੌਜਵਾਨਾਂ 'ਤੇ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਇਸ ਹਮਲੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਅਤੇ ਇੱਕ ਹੋਰ ਨੌਜਵਾਨ ਗੰਭੀਰ ਜਖਮੀ ਹੋਣ ਕਾਰਨ ਚੰਡੀਗੜ੍ਹ ਦੇ ਪੀ.ਜੀ.ਆਈ. ਵਿੱਚ ਇਲਾਜ ਲਈ ਭੇਜਿਆ ਗਿਆ ਹੈ। ਹਮਲਾਵਰਾਂ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਜਾਰੀ ਕਰਕੇ ਹਮਲੇ ਦੀ ਲਈ ਜ਼ਿੰਮੇਵਾਰੀ ਲਈ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੇ ਕਹਿਣ ਉੱਤੇ ਇਹ ਹਮਲਾ ਕਰਨ ਦਾ ਦਾਅਵਾ ਉਨ੍ਹਾਂ ਵਲੋਂ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਪੰਜ ਲੋਕ ਜਿਨ੍ਹਾਂ ਵਿੱਚ ਤਿੰਨ ਲੜਕੀਆਂ ਵੀ ਸ਼ਾਮਲ ਸਨ, ਅਮਰਾਵਤੀ ਮਾਲ ਵਿੱਚ ਫਿਲਮ ਦੇਖਣ ਆਏ ਸਨ। ਜਦ ਫਿਲਮ ਖਤਮ ਹੋਈ, ਉਹ ਕਾਰ ਵਿੱਚ ਬੈਠ ਰਹੇ ਸਨ ਕਿ ਇਸ ਸਮੇਂ ਉਨ੍ਹਾਂ 'ਤੇ ਗੋਲੀਆਂ ਚਲਾਈਆਂ ਗਈਆਂ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.