ਤਾਜਾ ਖਬਰਾਂ
ਫਰੀਦਕੋਟ, 5 ਜੂਨ- ਪੰਜਾਬ ਸਰਕਾਰ, ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ, ਨਸ਼ੇ ਖਿਲਾਫ ਚਲ ਰਹੀ ਮੁਹਿੰਮ ‘ਯੁੱਧ ਨਸ਼ਿਆ ਵਿਰੁੱਧ’ ਤਹਿਤ ਨਵੇਂ ਜੋਸ਼ ਨਾਲ ਕਾਰਵਾਈ ਕਰ ਰਹੀ ਹੈ। ਡੀ.ਜੀ.ਪੀ. ਗੌਰਵ ਯਾਦਵ ਦੀਆਂ ਹਦਾਇਤਾਂ ਅਤੇ ਐਸ.ਐਸ.ਪੀ. ਡਾ. ਪ੍ਰਗਿਆ ਜੈਨ ਦੀ ਅਗਵਾਈ ਹੇਠ, ਫਰੀਦਕੋਟ ਪੁਲਿਸ ਵੱਲੋਂ ਸਿਹਤ ਵਿਭਾਗ ਦੀ ਟੀਮ ਦੇ ਸਹਿਯੋਗ ਨਾਲ ਮੈਡੀਕਲ ਸਟੋਰਾਂ 'ਚ ਅਚਨਚੇਤ ਚੈੱਕਿੰਗ ਕੀਤੀ ਗਈ।
ਐਸ.ਪੀ. (ਇੰਨਵੈਸਟੀਗੇਸ਼ਨ) ਸੰਦੀਪ ਕੁਮਾਰ ਅਤੇ ਡੀ.ਐਸ.ਪੀ. ਸੁਖਦੀਪ ਸਿੰਘ ਦੀ ਨਿਗਰਾਨੀ ਹੇਠ ਲਗਭਗ 60 ਪੁਲਿਸ ਕਰਮਚਾਰੀਆਂ ਦੀਆਂ 6 ਟੀਮਾਂ ਨੇ ਇਸ ਅਭਿਆਨ ਵਿੱਚ ਹਿੱਸਾ ਲਿਆ। ਜੈਤੋ ਸਥਿਤ ਗੋਇਲ ਮੈਡੀਕੋਜ਼ ਤੇ ਕਲੀਨੀਕਲ ਲੈਬ ਦੀ ਚੈਕਿੰਗ ਦੌਰਾਨ 6031 ਪ੍ਰਤੀਬੰਧਿਤ ਗੋਲੀਆਂ ਅਤੇ 1270 ਕੈਪਸੂਲ ਬਰਾਮਦ ਹੋਏ, ਜੋ ਕਿ ਸਿਹਤ ਵਿਭਾਗ ਨੇ ਸੀਲ ਕਰ ਦਿਤੇ ਹਨ।
ਨਸ਼ੇ ਦੀ ਵਿਕਰੀ ਅਤੇ ਗੈਰਕਾਨੂੰਨੀ ਦਵਾਈਆਂ ਰੱਖਣ ਸਬੰਧੀ ਮੈਡੀਕਲ ਸਟੋਰ ਦਾ ਲਾਇਸੰਸ ਰੱਦ ਕਰਨ ਦੀ ਕਾਰਵਾਈ ਵੀ ਅਗੇ ਚੱਲ ਰਹੀ ਹੈ। ਪੁਲਿਸ ਨੇ ਸਖਤ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਦੁਕਾਨਦਾਰ ਵੱਲੋਂ ਨਸ਼ੀਲੀ ਜਾਂ ਪ੍ਰਤੀਬੰਧਿਤ ਦਵਾਈਆਂ ਦੀ ਵਿਕਰੀ ਹੋਈ, ਤਾਂ ਉਸ ਖ਼ਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.