ਤਾਜਾ ਖਬਰਾਂ
ਬੈਂਗਲੁਰੂ, 5 ਜੂਨ– ਆਰਸੀਬੀ ਦੀ ਜੇਤੂ ਪਰੇਡ ਦੌਰਾਨ ਵਾਪਰੀ ਭਾਜੜ ਦੀ ਘਟਨਾ ‘ਤੇ ਆਰਸੀਬੀ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਟੀਮ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਬੈਂਗਲੁਰੂ ਵਿੱਚ ਟੀਮ ਦੇ ਆਉਣ ਦੀ ਉਮੀਦ ਰੱਖਦੇ ਹੋਏ, ਜਦੋਂ ਵੱਡੀ ਭੀੜ ਇਕੱਠੀ ਹੋਈ, ਤਾਂ ਮੀਡੀਆ ਰਿਪੋਰਟਾਂ ਵਿੱਚ ਆਈ ਮੰਦਭਾਗੀਆਂ ਘਟਨਾਵਾਂ ਨੇ ਸਾਨੂੰ ਬਹੁਤ ਹੀ ਦੁੱਖੀ ਕੀਤਾ। ਸਾਰੇ ਲੋਕਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਆਰਸੀਬੀ ਲਈ ਸਭ ਤੋਂ ਵੱਡੀ ਚਿੰਤਾ ਹੈ। ਇਸ ਦੁਖਦਾਈ ਮੌਕੇ ‘ਤੇ, ਟੀਮ ਨੇ ਸੋਗ ਪ੍ਰਗਟ ਕਰਦੇ ਹੋਏ ਪ੍ਰਭਾਵਿਤ ਪਰਿਵਾਰਾਂ ਪ੍ਰਤੀ ਆਪਣੀ ਗਹਿਰੀ ਸੰਵੇਦਨਾ ਜਤਾਈ ਹੈ। ਜਦੋਂ ਘਟਨਾ ਦੀ ਜਾਣਕਾਰੀ ਮਿਲੀ, ਤੁਰੰਤ ਹੀ ਟੀਮ ਨੇ ਆਪਣੇ ਕਾਰਜਕ੍ਰਮ ਵਿੱਚ ਲੋੜੀਏ ਸੋਧ ਕੀਤੇ ਅਤੇ ਸਥਾਨਕ ਅਧਿਕਾਰੀਆਂ ਦੀ ਸਲਾਹ ਤੇ ਮਾਰਗਦਰਸ਼ਨ ਦੇ ਅਧੀਨ ਕੰਮ ਕੀਤਾ। ਆਰਸੀਬੀ ਨੇ ਸਾਰੇ ਪ੍ਰਸ਼ੰਸਕਾਂ ਨੂੰ ਸੁਰੱਖਿਅਤ ਰਹਿਣ ਦੀ ਜ਼ੋਰਦਾਰ ਅਪੀਲ ਕੀਤੀ ਹੈ ਤਾਂ ਜੋ ਅਗਲੇ ਸਮਿਆਂ ਵਿੱਚ ਐਸੀਆਂ ਘਟਨਾਵਾਂ ਨਾ ਵਾਪਰਣ।
Get all latest content delivered to your email a few times a month.