IMG-LOGO
ਹੋਮ ਪੰਜਾਬ: ਦਿੱਲੀ ਦੇ ਗੁੜ ਮੰਡੀ ਇਲਾਕੇ 'ਚ ਲੱਗੀ ਭਿਆਨਕ ਅੱਗ, ਮਚਿਆ...

ਦਿੱਲੀ ਦੇ ਗੁੜ ਮੰਡੀ ਇਲਾਕੇ 'ਚ ਲੱਗੀ ਭਿਆਨਕ ਅੱਗ, ਮਚਿਆ ਹੜਕੰਪ...

Admin User - Jun 04, 2025 01:33 PM
IMG

ਦਿੱਲੀ, 4 ਜੂਨ- ਬੀਤੀ ਰਾਤ ਦਿੱਲੀ ਦੇ ਮਾਡਲ ਟਾਊਨ ਥਾਣਾ ਖੇਤਰ ਵਿੱਚ ਸਥਿਤ ਗੁੜ ਮੰਡੀ ਇਲਾਕੇ ਦੀਆਂ ਝੁੱਗੀਆਂ ਵਿੱਚ ਅਚਾਨਕ ਅੱਗ ਲੱਗ ਗਈ। ਇਹ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਝੁੱਗੀਆਂ ਦੇ ਨਾਲ-ਨਾਲ ਖਾਲੀ ਪਈ ਜ਼ਮੀਨ ਉੱਤੇ ਪਿਆ ਕੂੜਾ-ਕਰਕਟ ਵੀ ਲਪੇਟ ਵਿੱਚ ਆ ਗਿਆ। ਘਟਨਾ ਦੇ ਸਮੇਂ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ ਤੇ ਲੋਕ ਆਪਣੀ ਜਾਨ ਬਚਾਉਣ ਲਈ ਘਰਾਂ ਤੋਂ ਬਾਹਰ ਨਿਕਲ ਆਏ।

ਰਾਤ 10:47 ਵਜੇ ਮਿਲੀ ਸੁਚਨਾ ਤੋਂ ਤੁਰੰਤ ਬਾਅਦ ਫਾਇਰ ਵਿਭਾਗ ਦੀਆਂ ਲਗਭਗ 12 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਫਾਇਰ ਅਫਸਰ ਸੀਐਲ ਮੀਨਾ ਮੁਤਾਬਕ, ਸੜਕ ਦੇ ਨਜ਼ਦੀਕ ਲੱਕੜ ਦੀਆਂ ਚੀਜ਼ਾਂ, ਕਾਰ, ਰਿਕਸ਼ਾ, ਸਕੂਟਰ ਅਤੇ ਟਾਇਰ ਵਰਗੀਆਂ ਜ਼ਲਣਸ਼ੀਲ ਵਸਤੂਆਂ ਮੌਜੂਦ ਸਨ, ਜੋ ਅੱਗ ਦੇ ਭਿਆਨਕ ਰੂਪ ਧਾਰਨ ਕਰਨ ਦਾ ਕਾਰਨ ਬਣੀਆਂ।

ਇਸ ਅੱਗ ਨੇ ਕਈ ਝੁੱਗੀਆਂ ਅਤੇ ਉਨ੍ਹਾਂ ਵਿੱਚ ਮੌਜੂਦ ਸਮਾਨ ਨੂੰ ਪੂਰੀ ਤਰ੍ਹਾਂ ਸਾੜ ਕੇ ਰਾਖ ਕਰ ਦਿੱਤਾ। ਫਾਇਰ ਟੀਮਾਂ ਨੇ ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਖੁਸ਼ਕਿਸਮਤੀ ਨਾਲ ਕਿਸੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ, ਕਿਉਂਕਿ ਲੋਕ ਸਮੇਂ ਸਿਰ ਬਾਹਰ ਨਿਕਲ ਗਏ ਸਨ।

ਇਲਾਕੇ ਦੇ ਰਹਿਣ ਵਾਲਿਆਂ ਮੁਤਾਬਕ, ਇਹ ਤੀਜੀ ਵਾਰ ਹੈ ਕਿ ਇੱਥੇ ਅੱਗ ਲੱਗੀ ਹੈ। ਸਥਾਨਕ ਨਿਵਾਸੀਆਂ ਨੇ ਕਿਹਾ ਕਿ ਪੁਰਾਣੀਆਂ ਸ਼ਿਕਾਇਤਾਂ ਦੇ ਬਾਵਜੂਦ ਅਜੇ ਤੱਕ ਕੋਈ ਪੱਕਾ ਇਲਾਜ ਨਹੀਂ ਕੀਤਾ ਗਿਆ। ਅੱਗ ਦੇ ਪੱਕੇ ਕਾਰਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.