IMG-LOGO
ਹੋਮ ਪੰਜਾਬ, ਰਾਸ਼ਟਰੀ, ਪਾਕਿਸਤਾਨ ਲਈ ਜਾਸੂਸੀ ਕਰਨ ਦੇ ਮਾਮਲੇ ‘ਚ ਯੂਟਿਊਬਰ ਜਸਬੀਰ ਸਿੰਘ...

ਪਾਕਿਸਤਾਨ ਲਈ ਜਾਸੂਸੀ ਕਰਨ ਦੇ ਮਾਮਲੇ ‘ਚ ਯੂਟਿਊਬਰ ਜਸਬੀਰ ਸਿੰਘ ਹਿਰਾਸਤ 'ਚ...

Admin User - Jun 04, 2025 11:07 AM
IMG

ਚੰਡੀਗੜ੍ਹ, 4 ਜੂਨ - ਪੰਜਾਬ ਪੁਲਿਸ ਨੇ ਯੂਟਿਊਬਰ ਜਸਬੀਰ ਸਿੰਘ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਹੈ। ਜਸਬੀਰ ਸਿੰਘ, ਜੋ ਰੂਪਨਗਰ ਦੇ ਪਿੰਡ ਮਹਾਲ ਦਾ ਵਾਸੀ ਹੈ, ਆਪਣਾ ਯੂਟਿਊਬ ਚੈਨਲ ‘ਜਾਨ ਮਾਹਲ’ ਚਲਾ ਰਿਹਾ ਹੈ ਜਿਸਦੇ 10 ਲੱਖ ਤੋਂ ਵੱਧ ਸਬਸਕ੍ਰਾਇਬਰ ਹਨ। ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਜਸਬੀਰ ਸਿੰਘ ਦਾ ਸੰਪਰਕ ਏਜੰਟ ਹਸਨ ਅਲੀ ਜੱਟ ਰੰਧਾਵਾ ਨਾਲ ਸੀ। ਜਾਂਚ ਵਿਚ ਇਹ ਵੀ ਪਤਾ ਲੱਗਾ ਕਿ ਉਹ ਹਰਿਆਣਾ ਤੋਂ ਗ੍ਰਿਫਤਾਰ ਯੂਟਿਊਬਰ ਜੋਤੀ ਮਲਹੋਤਰਾ ਅਤੇ ਪਾਕਿਸਤਾਨੀ ਹਾਈ ਕਮਿਸ਼ਨ ਤੋਂ ਕੱਢੇ ਗਏ ਅਧਿਕਾਰੀ ਅਹਿਸਾਨ-ਉਰ-ਰਹੀਮ ਉਰਫ਼ ਦਾਨਿਸ਼ ਨਾਲ ਵੀ ਲਗਾਤਾਰ ਸੰਪਰਕ ਵਿਚ ਸੀ।

ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਜਸਬੀਰ ਨੇ ਦਾਨਿਸ਼ ਦੇ ਸੱਦੇ ’ਤੇ ਦਿੱਲੀ ਵਿੱਚ ਪਾਕਿਸਤਾਨ ਦੇ ਰਾਸ਼ਟਰੀ ਦਿਵਸ ਸਮਾਗਮ ਵਿੱਚ ਭਾਗ ਲਿਆ ਸੀ, ਜਿੱਥੇ ਉਹਨਾਂ ਨੇ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਅਤੇ ਬਲੌਗਰਾਂ ਨਾਲ ਮੀਟਿੰਗ ਕੀਤੀ। ਜਸਬੀਰ ਨੇ ਤਿੰਨ ਵਾਰੀ ਪਾਕਿਸਤਾਨ ਯਾਤਰਾ ਵੀ ਕੀਤੀ ਹੈ। ਉਸਦੇ ਤਕਨੀਕੀ ਉਪਕਰਨਾਂ ਵਿੱਚ ਕਈ ਪਾਕਿਸਤਾਨ ਨਾਲ ਜੁੜੇ ਨੰਬਰ ਮਿਲੇ ਹਨ, ਜਿਨ੍ਹਾਂ ਦੀ ਫੋਰੈਂਸਿਕ ਜਾਂਚ ਜਾਰੀ ਹੈ। ਡੀ.ਜੀ.ਪੀ. ਨੇ ਕਿਹਾ ਕਿ ਜਾਂਚ ਅਜੇ ਚੱਲ ਰਹੀ ਹੈ ਅਤੇ ਹੋਰ ਖੁਲਾਸਿਆਂ ਦੀ ਉਮੀਦ ਹੈ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.