IMG-LOGO
ਹੋਮ ਪੰਜਾਬ: ਪਿਛਲੇ ਚਾਰ ਦਿਨਾਂ ਤੋਂ ਪੁੱਤ ਦੀ ਲਾਸ਼ ਘਰੇ ਰੱਖ ਕੇ...

ਪਿਛਲੇ ਚਾਰ ਦਿਨਾਂ ਤੋਂ ਪੁੱਤ ਦੀ ਲਾਸ਼ ਘਰੇ ਰੱਖ ਕੇ ਇਨਸਾਫ਼ ਦੀ ਉਡੀਕ ਵਿੱਚ ਅਤਿ ਗਰੀਬ ਪਰਿਵਾਰ

Admin User - Jun 03, 2025 08:25 PM
IMG

 ਬਰਨਾਲਾ 3 ਜੂਨ (ਗੁਰਸੇਵਕ ਸਿੰਘ ਸਹੋਤਾ)-ਦੋ ਮਹੀਨੇ ਪਹਿਲਾਂ ਰੋਡ ਐਕਸੀਡੈਂਟ ਵਿੱਚ ਜ਼ਖ਼ਮੀ ਹੋਏ ਸਹਿਣਾ ਦੇ ਨੋਜਵਾਨ ਨੇ ਇਲਾਜ ਦੋਰਾਨ ਦਮ ਤੋੜਿਆ ਚਾਰ ਦਿਨਾਂ ਤੋਂ ਲਾਸ਼ ਘਰੇ ਰੱਖ ਕੇ ਆਪੇ ਇਨਸਾਫ਼ ਦੀ ਉਡੀਕ ਵਿੱਚ ਤੜਫ ਰਹੇ ਹਨ, ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ ਦੋ ਮਹੀਨੇ ਪਹਿਲਾਂ ਨੇੜਲੇ ਪਿੰਡ ਗਿੱਲ ਕੋਠੇ ਵਿਖੇ ਕਰਨੈਲ ਸਿੰਘ 25 ਸਾਲ ਪੁੱਤਰ ਮਹਿੰਦਰ ਸਿੰਘ ਵਾਸੀ ਸਹਿਣਾ ਦਾ ਐਕਸੀਡੈਂਟ ਹੋ ਗਿਆ ਸੀ, ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਬਰਨਾਲਾ ਅਤੇ ਬਾਅਦ ਵਿੱਚ ਫਰੀਦਕੋਟ ਰੈਫਰ ਕਰ ਦਿੱਤਾ ਸੀ ਉਸ ਦੋਰਾਨ ਹੀ ਸਹਿਣਾ ਪੁਲਸ ਨੇ ਮਿਤੀ 4,4,2025 ਨੂੰ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਸੀ ਮ੍ਰਿਤਕ ਦੇ ਪਰਿਵਾਰ ਮੈਂਬਰ ਪਿਛਲੇ ਦੋ ਮਹੀਨਿਆਂ ਤੋਂ ਇਨਸਾਫ ਲੈਣ ਲਈ ਥਾਣਾ ਸ਼ਹਿਣਾ ਦੇ ਚੱਕਰ ਲਗਾਉਂਦੇ ਰਹੇ ਪਰ ਗਰੀਬ ਪਰਿਵਾਰ ਦੀ ਕੋਈ ਵੀ ਸੁਣਵਾਈ ਨਾ ਹੋਈ ਆਖਰ ਇਲਾਜ ਦੋਰਾਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਕਰਨੈਲ ਸਿੰਘ ਨੇ ਦਮ ਤੋੜ ਦਿੱਤਾ ਤਾ ਸਹਿਣਾ ਪੁਲਸ ਨੇ ਉਸ ਦਾ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੇਹ ਦਾ ਸੰਸਕਾਰ ਕਰਨ ਲਈ ਕਿਹਾ ਪ੍ਰੰਤੂ ਪਰਿਵਾਰਕ ਮੈਂਬਰ ਇਨਸਾਨ ਲੈਣ ਲਈ ਇਹ ਆਖ ਦਿੱਤਾ ਕਿ ਜਿੰਨਾਂ ਸਮਾਂ ਅਸਲੀ ਦੋਸ਼ੀ ਗ੍ਰਿਫ਼ਤਾਰ ਨਹੀਂ ਕੀਤੇ ਜਾਂਦੇ ਅਸੀ ਸੰਸਕਾਰ ਨਹੀਂ ਕਰਾਂਗੇ, ਪੀੜਤ ਦੇ ਘਰ ਸੁਖਵਿੰਦਰ ਸਿੰਘ ਕਲਕੱਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਮਾਵਾਂ ਦੇ ਪੁੱਤਰਾਂ ਦੀਆਂ ਲਾਸ਼ਾਂ ਇਸੇ ਤਰ੍ਹਾਂ ਹੀ ਇਨਸਾਨ ਬਿਨਾਂ ਘਰਾਂ ਵਿੱਚ ਰੁਲਦੀਆਂ ਰਹੀਆਂ ਤਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ, ਉਨ੍ਹਾਂ ਕਿਹਾ ਕਿ ਸ਼ਹਿਣਾ ਪੁਲਸ ਇਸ ਗਰੀਬ ਪਰਿਵਾਰ ਨੂੰ ਇਨਸਾਫ ਦਿਵਾਏ ਅਸੀ ਇਸ ਗਰੀਬ ਪਰਿਵਾਰ ਦੇ ਹਰ ਸੰਘਰਸ਼ ਵਿੱਚ ਨਾਲ ਖੜਾਂਗੇ, ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਨਲੈਕੀਆ ਕਾਰਨ ਹੀ ਅੱਜ ਗਰੀਬ ਪਰਿਵਾਰ ਇਨਸਾਫ ਲੈਣ ਲਈ ਠੋਕਰਾਂ ਖਾ ਰਹੇ ਹਨ, ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਲੀਵਾਲ ਸਾਬਕਾ ਪੰਚਾਇਤ ਮੈਂਬਰ ਕਿਹਾ ਕਿ ਇਸ ਗਰੀਬ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅਸੀਂ ਸਾਰੀਆਂ ਹੀ ਕਿਸਾਨ ਮਜ਼ਦੂਰ ਜਥੇਬੰਦੀਆਂ ਨਾਲ ਰਾਬਤਾ ਕਾਇਮ ਕਰ ਰਹੇ ਹਾਂ, ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਜੰਗਲ ਰਾਜ ਵਾਲੇ ਹਾਲਤ ਪੈਦਾ ਹੋ ਚੁੱਕੇ ਹਨ, ਕੱਲਕਤਾ ਤੇ ਧਾਲੀਵਾਲ ਨੇ ਕਿਹਾ ਕਿ ਗਰੀਬ ਪਰਿਵਾਰ ਇਨਸਾਫ ਲੈਣ ਲਈ ਭੜਕ ਰਹੇ ਹਨ ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਇਸ ਗਰੀਬ ਪਰਿਵਾਰ ਨੂੰ ਬਣਦਾ ਮੁਆਵਜਾ ਤੁਰੰਤ ਦੇਵੇ ਕਿਉਂਕਿ ਇਸ ਗਰੀਬ ਪਰਿਵਾਰ ਨੇ ਪਿੰਡ ਵਿੱਚੋਂ ਪੈਸੇ ਇਕੱਠੇ ਕਰਕੇ ਇਲਾਜ਼ ਉਪਰ ਖਰਚੇ ਹਨ, ਜਦੋਂ ਇਸ ਸਬੰਧੀ ਥਾਣਾ ਸ਼ਹਿਣਾ ਦੇ ਮੁਖੀ ਗੁਰਮੰਦਰ ਸਿੰਘ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਸ ਐਕਸੀਡੈਂਟ ਵਿੱਚ ਲੋੜੀਦੇ ਵਿਅਕਤੀ ਅਵਤਾਰ ਸਿੰਘ ਤਾਰੀ ਪੁੱਤਰ  ਮਲਕੀਤ ਸਿੰਘ ਵਾਸੀ ਗਿੱਲ ਕੋਠੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਦੋਸੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.