IMG-LOGO
ਹੋਮ ਪੰਜਾਬ: 🔴ਨਸ਼ਾ ਵਿਰੁੱਧ ਵੱਡੀ ਕਾਮਯਾਬੀ#ਪੁਲਿਸ ਨੇ ਅਮਰਜੋਤ ਉਰਫ਼ ਜੋਤਾ ਕੋਲੋਂ 50...

🔴ਨਸ਼ਾ ਵਿਰੁੱਧ ਵੱਡੀ ਕਾਮਯਾਬੀ#ਪੁਲਿਸ ਨੇ ਅਮਰਜੋਤ ਉਰਫ਼ ਜੋਤਾ ਕੋਲੋਂ 50 ਕਿੱਲੋ ਹੈਰੋਇਨ ਕੀਤੀ ਬਰਾਮਦ...

Admin User - Jun 03, 2025 02:33 PM
IMG

ਤਰਨ ਤਾਰਨ, 3 ਜੂਨ – ਐਸ.ਐਸ.ਪੀ. ਅਭਿਮਨਿਊ ਰਾਣਾ ਨੇ ਦੱਸਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ 1 ਮਾਰਚ ਤੋਂ ਚਲ ਰਹੀ ਮੁਹਿੰਮ ਦੌਰਾਨ, ਸੀ.ਆਈ.ਏ. ਟੀਮ ਨੂੰ ਅੰਮ੍ਰਿਤਸਰ ਦੇ ਵਸਨੀਕ ਅਮਰ ਜੋਤ ਉਰਫ਼ ਜੋਤਾ ਬਾਰੇ ਸੂਚਨਾ ਮਿਲੀ, ਜੋ ਹੈਰੋਇਨ ਦੀ ਖੇਪ ਛਾਬਲ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਿਸ ਨੇ ਜਾਲ ਬਿਖੇਰ ਕੇ ਉਸ ਨੂੰ ਐਕਟਿਵਾ ਵਿਚ 5 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰ ਲਿਆ। ਫ਼ੋਨ ਦੀ ਜਾਂਚ ‘ਚ ਪਤਾ ਚਲਾ ਕਿ ਉਹ ਇਕ ਹੋਰ ਵੱਡੀ ਖੇਪ ਇਕੱਠੀ ਕਰ ਰਿਹਾ ਸੀ। ਇਸ ਤੋਂ ਬਾਅਦ ਘਰ ‘ਤੇ ਛਾਪਾ ਮਾਰ ਕੇ 40 ਕਿਲੋ ਹੋਰ ਹੈਰੋਇਨ ਬਰਾਮਦ ਕੀਤੀ ਗਈ, ਜਿਸ ਨਾਲ ਕੁੱਲ 50 ਕਿਲੋ ਹੈਰੋਇਨ ਜ਼ਬਤ ਹੋਈ। ਵਾਸ਼ਿੰਗ ਮਸ਼ੀਨ ਦੇ ਅੰਦਰ ਵੀ ਹੈਰੋਇਨ ਲੁਕਾਇਆ ਗਿਆ ਸੀ। ਜਾਂਚ ‘ਚ ਇਹ ਵੀ ਪਤਾ ਲੱਗਾ ਕਿ ਇਸ ਗ੍ਰੁੱਪ ਦਾ ਸੰਪਰਕ ਯੂ.ਕੇ. ਅਧਾਰਤ ਤਸਕਰ ਲਾਲੀ ਨਾਲ ਹੈ, ਜੋ ਪੰਜਾਬ ਵਿਚ ਤਸਕਰੀ ਦੀ ਰਾਹਦਾਰੀ ਚਲਾਂਦਾ ਸੀ। ਇਸ ਦੇ ਨਾਲ ਪਾਕਿਸਤਾਨੀ ਤਸਕਰ ਸ਼ਾਹ ਅਤੇ ਆਈ.ਐਸ.ਆਈ.-ਸਮਰਥਿਤ ਨਾਰਕੋ-ਅੱਤਵਾਦੀ ਸਾਜ਼ਿਸ਼ ਨਾਲ ਵੀ ਇਸ ਗਰੁੱਪ ਦੇ ਸੰਬੰਧ ਮਿਲਦੇ ਹਨ। ਇਸ ਤਰ੍ਹਾਂ ਪੁਲਿਸ ਨੇ ਵੱਡੀ ਸਫਲਤਾ ਨਾਲ ਨਸ਼ਿਆਂ ਦੀ ਵੱਡੀ ਖੇਪ ਫੜੀ ਅਤੇ ਨਸ਼ਾ ਮੁਕਤ ਪੰਜਾਬ ਦੀ ਦਿਸਾ ਵਿਚ ਇੱਕ ਮਹੱਤਵਪੂਰਨ ਕਦਮ ਚੁੱਕਿਆ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.