IMG-LOGO
ਹੋਮ ਪੰਜਾਬ, ਰਾਸ਼ਟਰੀ, ਖੇਡਾਂ, 🟠IPL 2025 Final# ਅੱਜ RCB ਤੇ PBKS ਵਿਚਾਲੇ ਟੱਕਰ, ਜਾਣੋ...

🟠IPL 2025 Final# ਅੱਜ RCB ਤੇ PBKS ਵਿਚਾਲੇ ਟੱਕਰ, ਜਾਣੋ ਸਮਾਂ ਤੇ ਮੌਸਮ ਦੀ ਜਾਣਕਾਰੀ...

Admin User - Jun 03, 2025 02:07 PM
IMG

IPL 2025 ਦਾ ਪੂਰਾ ਸੀਜ਼ਨ ਬਹੁਤ ਹੀ ਰੋਮਾਂਚਕ ਰਿਹਾ। ਹੁਣ ਫਾਇਨਲ ਮੈਚ ਦਾ ਇੰਤਜ਼ਾਰ ਵੀ ਖ਼ਤਮ ਹੋਣ ਜਾ ਰਿਹਾ ਹੈ। ਫਾਈਨਲ ਮੈਚ ਵਿੱਚ ਆਪਣੀ ਮਿਹਨਤ ਤੇ ਸਮਝਦਾਰੀ ਨਾਲ ਦੋ ਟੀਮਾਂ RCB ਤੇ PBKS ਪਹੁੰਚੀਆਂ ਹਨ। ਦੇਖਣਯੋਗ ਇਹ ਹੋਵੇਗਾ ਕਿ ਕਿਹੜੀ ਟੀਮ ਇਤਿਹਾਸ ਰਚੇਗੀ। 

ਜਾਣੋ ਟਾਸ ਤੇ ਮੈਚ ਸ਼ੁਰੂ ਹੋਣ ਦਾ ਕੀ ਰਹੇਗਾ ਸਮਾਂ ?

ਫਾਈਨਲ ਮੈਚ ਦਾ ਟਾਸ ਸ਼ਾਮ 7 ਵਜੇ ਹੋਵੇਗਾ। 7 ਵਜੇ ਤੋਂ ਅੱਧੇ ਘੰਟੇ ਬਾਅਦ ਯਾਨੀ ਕਿ 7:30 ਵਜੇ ਮੈਚ ਸ਼ੁਰੂ ਹੋ ਜਾਵੇਗਾ। 

ਜਾਣੋ ਕੀ ਰਹੇਗਾ ਮੌਸਮ ਦਾ ਹਾਲ ?

ਦੱਸ ਦੇਈਏ ਕਿ ਮੌਸਮ ਵਿਭਾਗ ਅਨੁਸਾਰ 3 ਜੂਨ ਨੂੰ ਅਹਿਮਦਾਬਾਦ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸ਼ਾਮ ਤੱਕ ਮੀਂਹ ਪੈਣ ਦੇ ਆਸਾਰ 50 ਪ੍ਰਤੀਸ਼ਤ ਹਨ। ਪਿਛਲੇ ਮੈਚ ਵਿੱਚ ਵੀ ਮੀਂਹ ਪੈਣ ਕਾਰਨ ਮੈਚ ਢਾਈ ਘੰਟੇ ਦੇਰ ਨਾਲ ਸ਼ੁਰੂ ਹੋਇਆ ਸੀ। ਪਰ ਕਿਹਾ ਜਾ ਰਿਹਾ ਹੈ ਕਿ ਅਗਰ ਮੈਚ ਦੇਰੀ ਨਾਲ ਸ਼ੁਰੂ ਹੁੰਦਾ ਹੈ ਉਸ ਦੌਰਾਨ ਕੋਈ ਵੀ ਓਵਰ ਨਹੀਂ ਕੱਟਿਆ ਜਾਵੇਗਾ ਜਾਂ ਫਿਰ ਅਗਰ ਜ਼ਿਆਦਾ ਦੇਰੀ ਹੁੰਦੀ ਹੈ ਤਾਂ ਅਗਲੇ ਦਿਨ (ਰਿਜ਼ਰਵ ਡੇਅ) 'ਤੇ ਮੈਚ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਜਿਸ ਨੂੰ 4 ਜੂਨ ਨੂੰ ਪੂਰਾ ਕੀਤਾ ਜਾਵੇਗਾ। 

ਲਾਈਵ ਕਿੱਥੇ ਦੇਖਣਾ ਹੈ?

ਇਸ ਵੱਡੇ ਮੈਚ ਦਾ ਸਿੱਧਾ ਪ੍ਰਸਾਰਣ ਸਟਾਰ ਸਪੋਰਟਸ ਨੈੱਟਵਰਕ 'ਤੇ ਕੀਤਾ ਜਾਵੇਗਾ। ਜ਼ਿਆਦਾਤਰ ਲੋਕ ਡਿਜੀਟਲੀ ਮੈਚ ਦੇਖਦੇ ਹਨ ਤਾਂ ਉਨ੍ਹਾਂ ਪ੍ਰਸ਼ੰਸਕਾਂ ਲਈ JioHotstar 'ਤੇ ਮੁਫ਼ਤ ਲਾਈਵ ਸਟ੍ਰੀਮਿੰਗ ਸਹੂਲਤ ਉਪਲਬਧ ਕੀਤੀ ਗਈ ਹੈ। ਹਰ ਕਿਸੇ ਨੂੰ ਉਸ ਇਤਿਹਾਸਿਕ ਪਲ ਦਾ ਇੰਤਜ਼ਾਰ ਹੈ, ਜਦ ਪਹਿਲੀ ਵਾਰ ਬੈਂਗਲੁਰੂ ਤੇ ਪੰਜਾਬ ਦੀ ਟੀਮ ਪਹਿਲੀ ਵਾਰ IPL ਦਾ ਖ਼ਿਤਾਬ  ਜਿੱਤੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.