ਤਾਜਾ ਖਬਰਾਂ
ਮੁੰਬਈ, 3 ਜੂਨ- ਮੁੰਬਈ ਪੁਲਿਸ ਨੇ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਦੋ ਬੰਗਲਾਦੇਸ਼ੀ ਨਾਗਰਿਕਾਂ ਸੁਬਰੋਤੋ ਮੰਡਲ ਅਤੇ ਮੀਤਾ ਗੌਰਪਦ ਬਿਸਵਾਸ ਨੂੰ ਜਾਅਲੀ ਭਾਰਤੀ ਪਾਸਪੋਰਟਾਂ ਦੇ ਨਾਲ ਗ੍ਰਿਫ਼ਤਾਰ ਕੀਤਾ, ਜੋ ਜੇਦਾਹ ਰਾਹੀਂ ਨਾਰਵੇ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਦੋਵੇਂ ਵਿਅਕਤੀ 2020 ਵਿੱਚ ਪੱਛਮੀ ਬੰਗਾਲ ਰਾਹੀਂ ਗੈਰ-ਕਾਨੂੰਨੀ ਤੌਰ 'ਤੇ ਭਾਰਤ ਆਏ ਸਨ ਅਤੇ ਕੋਲਕਾਤਾ ਵਿੱਚ ਰਹਿ ਰਹੇ ਸਨ। 2024 ਵਿੱਚ ਨਬੋਨੀਤਾ ਨਾਂ ਦੀ ਏਜੰਟ ਦੀ ਮਦਦ ਨਾਲ ਇਨ੍ਹਾਂ ਨੇ ਆਪਣੇ ਅਤੇ ਆਪਣੇ ਬੱਚਿਆਂ ਲਈ ਜਾਅਲੀ ਦਸਤਾਵੇਜ਼ਾਂ ਰਾਹੀਂ ਭਾਰਤੀ ਪਾਸਪੋਰਟ ਬਣਵਾਏ। 1 ਜੂਨ ਨੂੰ, ਇਹ ਜੋੜਾ ਆਪਣੇ ਬੱਚਿਆਂ ਸਮੇਤ ਮੁੰਬਈ ਹਵਾਈ ਅੱਡੇ 'ਤੇ ਇਮੀਗ੍ਰੇਸ਼ਨ ਕਲੀਅਰੈਂਸ ਲਈ ਪਹੁੰਚਿਆ, ਪਰ ਇਮੀਗ੍ਰੇਸ਼ਨ ਅਧਿਕਾਰੀ ਉਮੇਸ਼ ਨਿੰਬਲਕਰ ਨੂੰ ਉਨ੍ਹਾਂ ਦੇ ਪਾਸਪੋਰਟ ਉੱਤੇ ਸ਼ੱਕ ਹੋਇਆ। ਜਾਂਚ ਦੌਰਾਨ, ਦੋਸ਼ੀਆਂ ਨੇ ਕਬੂਲ ਕੀਤਾ ਕਿ ਉਹ ਬੰਗਲਾਦੇਸ਼ੀ ਨਾਗਰਿਕ ਹਨ ਅਤੇ ਆਪਣੀ ਅਸਲੀ ਪਛਾਣ ਦੀ ਪੁਸ਼ਟੀ ਵੀ ਕਰਵਾਈ। ਫਿਲਹਾਲ ਮੁੰਬਈ ਪੁਲਿਸ ਉਨ੍ਹਾਂ ਵਿਰੁੱਧ ਆਗਾਮੀ ਕਾਨੂੰਨੀ ਕਾਰਵਾਈ ਕਰ ਰਹੀ ਹੈ।
Get all latest content delivered to your email a few times a month.