IMG-LOGO
ਹੋਮ ਪੰਜਾਬ, ਰਾਸ਼ਟਰੀ, ਖੇਡਾਂ, 🔴IPL 2025 ਫਾਈਨਲ: ਪੰਜਾਬ ਕਿੰਗਜ਼ ਤੇ ਆਰ.ਸੀ.ਬੀ ਵਿਚਕਾਰ ਮੁਕਾਬਲਾ ਅੱਜ...

🔴IPL 2025 ਫਾਈਨਲ: ਪੰਜਾਬ ਕਿੰਗਜ਼ ਤੇ ਆਰ.ਸੀ.ਬੀ ਵਿਚਕਾਰ ਮੁਕਾਬਲਾ ਅੱਜ...

Admin User - Jun 03, 2025 09:40 AM
IMG

ਅਹਿਮਦਾਬਾਦ, 3 ਜੂਨ: ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) 2025 ਦਾ ਫਾਈਨਲ ਮੈਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਪੰਜਾਬ ਕਿੰਗਜ਼ ਦੇ ਦਰਮਿਆਨ ਖੇਡਿਆ ਜਾਵੇਗਾ। ਮੈਚ ਦੀ ਸ਼ੁਰੂਆਤ ਸ਼ਾਮ 7:30 ਵਜੇ ਹੋਵੇਗੀ।

ਇਸ ਮੈਚ ਰਾਹੀਂ ਆਈ.ਪੀ.ਐਲ. ਨੂੰ ਤਿੰਨ ਸਾਲਾਂ ਬਾਅਦ ਨਵਾਂ ਚੈਂਪੀਅਨ ਮਿਲੇਗਾ। ਆਖਰੀ ਵਾਰ 2022 ਵਿੱਚ ਗੁਜਰਾਤ ਟਾਈਟਨਜ਼ ਨੇ ਰਾਜਸਥਾਨ ਰੌਇਲਜ਼ ਨੂੰ ਹਰਾਕੇ ਖਿਤਾਬ ਜਿੱਤਿਆ ਸੀ।

ਰਾਇਲ ਚੈਲੇਂਜਰਜ਼ ਬੈਂਗਲੁਰੂ ਚੌਥੀ ਵਾਰ ਫਾਈਨਲ ਵਿਚ ਪਹੁੰਚੀ ਹੈ ਪਰ ਅਜੇ ਤੱਕ ਇਕ ਵੀ ਖਿਤਾਬ ਨਹੀਂ ਜਿੱਤ ਸਕੀ। ਉਹ 2009, 2011 ਅਤੇ 2016 ਦੇ ਫਾਈਨਲ ਹਾਰ ਚੁੱਕੀ ਹੈ। ਦੂਜੇ ਪਾਸੇ, ਪੰਜਾਬ ਕਿੰਗਜ਼ ਦੂਜੀ ਵਾਰ ਫਾਈਨਲ ਵਿੱਚ ਹੈ, ਜਿਸ ਨੇ 2014 ਵਿੱਚ ਆਪਣਾ ਪਹਿਲਾ ਫਾਈਨਲ ਹਾਰਿਆ ਸੀ। ਦਿਲਚਸਪ ਗੱਲ ਇਹ ਹੈ ਕਿ ਇਹ ਦੋਹਾਂ ਟੀਮਾਂ ਵਿਚਕਾਰ ਪਹਿਲਾ ਫਾਈਨਲ ਟਾਕਰਾ ਹੋਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.