ਤਾਜਾ ਖਬਰਾਂ
ਨਸ਼ਿਆਂ ਵਿਰੁੱਧ ਚਲ ਰਹੀ ਮੁਹਿੰਮ ਦੇ ਤਹਿਤ, ਮਾਨਯੋਗ ਡੀ.ਜੀ.ਪੀ. ਪੰਜਾਬ ਦੀ ਅਗਵਾਈ 'ਚ, ਸ਼੍ਰੀ ਅਜੇ ਗਾਂਧੀ, ਆਈ.ਪੀ.ਐਸ., ਐੱਸ.ਐੱਸ.ਪੀ. ਮੋਗਾ ਦੀ ਹਦਾਇਤਾਂ ਅਤੇ ਸ਼੍ਰੀ ਬਾਲਕ੍ਰਿਸ਼ਨ ਸਿੰਗਲਾ, ਪੀ.ਪੀ.ਐੱਸ. (ਐਸ.ਪੀ. ਆਈ) ਮੋਗਾ ਤੇ ਸ਼੍ਰੀ ਰਮਨਦੀਪ ਸਿੰਘ, ਐਸ.ਡੀ.ਪੀ.ਓ ਧਰਮਕੋਟ ਦੀ ਨਿਗਰਾਨੀ ਹੇਠ, ਫਤਿਹਗੜ੍ਹ ਪੰਚਤੂਰ ਪੁਲਿਸ ਨੇ ਇਕ ਮਹੱਤਵਪੂਰਨ ਕਾਮਯਾਬੀ ਹਾਸਲ ਕੀਤੀ। SI/SHO ਸੁਨੀਤਾ ਰਾਣੀ ਦੀ ਅਗਵਾਈ ਹੇਠ ਪਿੰਡ ਦਾਣੇਵਾਲਾ 'ਚ ਚਲਾਈ ਗਈ ਚੈਕਿੰਗ ਦੌਰਾਨ, ਮੁਖਬਰ ਖ਼ਾਸ ਦੀ ਸੂਚਨਾ ਦੇ ਆਧਾਰ 'ਤੇ ਹਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਕੁਲਵੰਤ ਸਿੰਘ ਵਾਸੀ ਦਾਣੇਵਾਲਾ ਨੂੰ ਕਾਬੂ ਕੀਤਾ ਗਿਆ। ਉਸ ਕੋਲੋਂ 1 ਕਿੱਲੋ 10 ਗ੍ਰਾਮ ਅਫੀਮ ਅਤੇ 697 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।
ਮੁਲਜ਼ਮ ਨੂੰ ਮਾਨਯੋਗ ਅਦਾਲਤ ਸ਼੍ਰੀਮਤੀ ਸੁਖਪ੍ਰੀਤ ਕੌਰ, JMIC ਮੋਗਾ ਕੋਲ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਵੱਲੋਂ ਉਸਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਕੇਂਦਰੀ ਜੇਲ੍ਹ ਫਰੀਦਕੋਟ ਭੇਜਣ ਦੇ ਹੁਕਮ ਜਾਰੀ ਕੀਤੇ ਗਏ। ਪਤਾ ਲਗਾ ਹੈ ਕਿ ਹਰਪ੍ਰੀਤ ਸਿੰਘ ਉੱਤੇ ਪਹਿਲਾਂ ਵੀ 28 ਅਪ੍ਰੈਲ 2018 ਨੂੰ ਥਾਣਾ ਫਤਿਹਗੜ੍ਹ ਪੰਚਤੂਰ ਵਿੱਚ ਮੁਕੱਦਮਾ ਨੰ: 29 ਅਧੀਨ ਧਾਰਾਵਾਂ 452, 324, 354, 506, 509, 34 IPC ਅਨੁਸਾਰ ਕੇਸ ਦਰਜ ਹੋ ਚੁੱਕਾ ਹੈ। ਇਸ ਗ੍ਰਿਫ਼ਤਾਰੀ ਨਾਲ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਨੂੰ ਹੋਰ ਮਜ਼ਬੂਤੀ ਮਿਲੀ ਹੈ।
Get all latest content delivered to your email a few times a month.