IMG-LOGO
ਹੋਮ ਪੰਜਾਬ: ਡੇਰਾਬੱਸੀ ਪ੍ਰਸ਼ਾਸਨ ਵੱਲੋਂ ਬਲੈਕ ਆਊਟ ਦੌਰਾਨ ਸਵੈ-ਅਨੁਸ਼ਾਸਨ ਦਾ ਸਹਿਯੋਗ ਦੇਣ...

ਡੇਰਾਬੱਸੀ ਪ੍ਰਸ਼ਾਸਨ ਵੱਲੋਂ ਬਲੈਕ ਆਊਟ ਦੌਰਾਨ ਸਵੈ-ਅਨੁਸ਼ਾਸਨ ਦਾ ਸਹਿਯੋਗ ਦੇਣ ਲਈ ਲੋਕਾਂ ਦਾ ਧੰਨਵਾਦ

Admin User - May 31, 2025 09:00 PM
IMG

 ਲਾਲੜੂ/ਡੇਰਾਬੱਸੀ, 31 ਮਈ:  ਡੇਰਾਬੱਸੀ ਸਬ ਡਿਵੀਜ਼ਨ ਪ੍ਰਸ਼ਾਸਨ ਨੇ ਅੱਜ ਲਾਲੜੂ ਅਤੇ ਡੇਰਾ ਬੱਸੀ ਨਗਰ ਕੌਂਸਲ ਸੀਮਾਵਾਂ ਵਿੱਚ ਆਪਰੇਸ਼ਨ ਸ਼ੀਲਡ ਤਹਿਤ ਨਾਗਰਿਕ ਬਚਾਅ ਅਭਿਆਸ ਤਹਿਤ ਦੇਰ ਸ਼ਾਮ ਨੂੰ 8:00 ਵਜੇ ਤੋਂ 8:30 ਵਜੇ ਤੱਕ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਬਲੈਕ ਆਊਟ ਦੇ ਸੱਦੇ ਦੌਰਾਨ ਸਵੈ-ਅਨੁਸ਼ਾਸਨ ਦੀ ਪਾਲਣਾ ਕਰਦੇ ਹੋਏ ਦਿੱਤੇ ਸਹਿਯੋਗ ਲਈ ਲੋਕਾਂ ਦਾ ਧੰਨਵਾਦ ਪ੍ਰਗਟਾਇਆ ਹੈ। 

     ਸਬ ਡਿਵੀਜ਼ਨਲ ਮੈਜਿਸਟਰੇਟ ਅਮਿਤ ਗੁਪਤਾ ਅਨੁਸਾਰ ਬਲੈਕ ਆਊਟ ਪ੍ਰਕਿਰਿਆ ਦਾ ਮੰਤਵ ਕਿਸੇ ਵੀ ਸਥਾਨਕ ਨਾਗਰਿਕ ਤੇ ਕਿਸੇ ਕਾਨੂੰਨ ਦੇ ਦਬਾਅ ਤੋਂ ਬਿਨਾਂ, ਸਵੈ ਇੱਛਾ ਨਾਲ ਹਨੇਰਾ ਕਰਕੇ ਜੰਗ ਵਰਗੀ ਸਥਿਤੀ ਚ ਹਵਾਈ ਹਮਲੇ ਤੋਂ ਬਚਾਅ ਦਾ ਤਰੀਕਾ ਸੁਝਾਉਣਾ ਸੀ। ਉਹਨਾਂ ਕਿਹਾ ਕਿ ਹੋ ਸਕਦਾ ਹੈ ਕਿ ਕੁਝ ਥਾਵਾਂ ਤੇ ਲੋਕ ਇਸ ਦੀ ਸਮੁੱਚੇ ਰੂਪ ਵਿੱਚ ਪਾਲਣਾ ਨਾ ਕਰ ਸਕੇ ਹੋਣ ਪਰੰਤੂ ਜਿਨਾਂ ਵੀ ਨਾਗਰਿਕਾਂ ਨੇ ਜਿੰਮੇਵਾਰ ਸ਼ਹਿਰੀ ਹੋਣ ਦਾ ਫਰਜ਼ ਸਮਝਦੇ ਹੋਏ, ਆਪਣੀਆਂ ਲਾਈਟਾਂ ਬੰਦ ਰੱਖੀਆਂ, ਉਸ ਨਾਲ ਬਾਕੀ ਨਾਗਰਿਕਾਂ ਨੂੰ ਵੀ ਇਹ ਪ੍ਰੇਰਨਾ ਮਿਲੇਗੀ ਕਿ ਹਵਾਈ ਹਮਲਿਆਂ ਦੌਰਾਨ ਕਿਸ ਤਰ੍ਹਾਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਹੈ। 

      ਐਸ ਡੀ ਐਮ ਅਮਿਤ ਗੁਪਤਾ ਅਨੁਸਾਰ ਭਵਿੱਖ ਵਿੱਚ ਜੇਕਰ ਕਿਸੇ ਹੰਗਾਮੀ ਹਾਲਤ ਵਿੱਚ ਬਲੈਕ ਆਊਟ ਦੀ ਘੋਸ਼ਣਾ ਹੁੰਦੀ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ ਆਪਣੇ ਘਰ ਦੀ ਸਭ ਤੋਂ ਉੱਪਰਲੀ ਮੰਜ਼ਿਲ ਤੋਂ ਮਕਾਨ ਦੀ ਹੇਠਲੀ ਮੰਜ਼ਿਲ (ਜੇਕਰ ਬੇਸਮੈਂਟ ਹੈ ਤਾਂ ਉਸ ਵਿੱਚ) ਤੇ ਆ ਜਾਣਾ ਚਾਹੀਦਾ ਹੈ। ਉਸੇ ਮੰਜ਼ਿਲ ਤੇ ਆਪਣੇ ਖਾਣ ਪੀਣ ਦਾ ਸਮਾਨ ਇਕੱਠਾ ਕਰ ਲੈਣਾ ਚਾਹੀਦਾ ਹੈ। ਬਿਲਡਿੰਗ ਦੀਆਂ ਸਾਰੀਆਂ ਲਾਈਟਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਜੇਕਰ ਐਮਰਜੈਂਸੀ ਵਿੱਚ ਕਿਸੇ ਲਾਈਟ ਦੀ ਵਰਤੋਂ ਕਰਨੀ ਵੀ ਪੈ ਜਾਂਦੀ ਹੈ ਤਾਂ ਉਸ ਦੌਰਾਨ ਖਿੜਕੀਆਂ ਦੇ ਸਾਰੇ ਪਰਦੇ ਚੰਗੀ ਤਰ੍ਹਾਂ ਬੰਦ ਕਰ ਲੈਣੇ ਚਾਹੀਦੇ ਹਨ ਤਾਂ ਜੋ ਰੌਸ਼ਨੀ ਬਾਹਰ ਨਾ ਜਾਵੇ। ਬਲੈਕ ਆਊਟ ਦੌਰਾਨ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਖਿੜਕੀਆਂ ਦੇ ਕੱਚ ਵਾਲੇ ਸ਼ੀਸ਼ਿਆਂ ਤੋਂ ਦੂਰ ਰਹਿਣ ਦੀ ਤਾਕੀਦ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਹਸਪਤਾਲਾਂ ਜਿਹੀਆਂ ਸੰਸਥਾਵਾਂ ਚ ਬਲੈਕ ਆਊਟ ਦੀ ਪਾਲਣਾ ਸਾਰੀਆਂ ਖਿੜਕੀਆਂ ਨੂੰ ਮੋਟੇ ਪਰਦਿਆਂ ਨਾਲ ਢੱਕ ਕੇ ਰੌਸ਼ਨੀ ਬਾਹਰ ਜਾਣ ਤੋਂ ਰੋਕ ਕੇ ਕੀਤੀ ਜਾਵੇ। ਜੇਕਰ ਕੋਈ ਵਿਅਕਤੀ ਆਪਣੇ ਵਾਹਨ ਨਾਲ ਸੜਕ ਤੇ ਹੈ ਤਾਂ ਉਹ ਇਕਦਮ ਆਪਣੇ ਵਾਹਨ ਨੂੰ ਸੜਕ ਤੋਂ ਹਟਾ ਕੇ, ਇੱਕ ਪਾਸੇ ਖੜਾ ਕਰ ਲਵੇ ਅਤੇ ਲਾਈਟਾਂ ਬੰਦ ਰੱਖੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.