IMG-LOGO
ਹੋਮ ਪੰਜਾਬ, ਰਾਸ਼ਟਰੀ, 🔵ਕੈਨੇਡਾ ਫੌਜ 'ਚ ਪੰਜਾਬੀ ਨੌਜਵਾਨ ਬਣਿਆ ਲੈਫਟੀਨੈਂਟ, ਦੇਸ਼ ਦਾ ਵਧਾਇਆ...

🔵ਕੈਨੇਡਾ ਫੌਜ 'ਚ ਪੰਜਾਬੀ ਨੌਜਵਾਨ ਬਣਿਆ ਲੈਫਟੀਨੈਂਟ, ਦੇਸ਼ ਦਾ ਵਧਾਇਆ ਮਾਣ...

Admin User - May 31, 2025 03:31 PM
IMG

ਪੰਜਾਬ ਦੇ ਨੌਜਵਾਨਾਂ ਨੇ ਵਿਦੇਸ਼ਾਂ ਵਿੱਚ ਆਪਣੀਆਂ ਖੂਬੀਆਂ ਅਤੇ ਮਿਹਨਤ ਨਾਲ ਸਿਰਫ ਆਪਣੇ ਪਰਿਵਾਰਾਂ ਹੀ ਨਹੀਂ, ਸਗੋਂ ਆਪਣੇ ਪਿੰਡ ਅਤੇ ਇਲਾਕੇ ਦਾ ਨਾਮ ਵੀ ਰੌਸ਼ਨ ਕੀਤਾ ਹੈ। ਇਸੇ ਕੜੀ ਵਿੱਚ, ਗੜਸ਼ੰਕਰ ਸ਼ਹਿਰ ਦੇ ਵਾਰਡ ਨੰਬਰ 5 ਦੇ ਨੌਜਵਾਨ ਵਿਸ਼ਾਲ ਰਾਣਾ ਨੇ ਵੀ ਕੈਨੇਡੀਅਨ ਫ਼ੌਜ ਵਿੱਚ ਲੈਫ਼ਟੀਨੈਂਟ ਬਣ ਕੇ ਆਪਣੀ ਪਹਿਚਾਣ ਬਣਾਈ ਹੈ। ਵਿਸ਼ਾਲ ਦੀ ਇਹ ਪ੍ਰਾਪਤੀ ਸਿਰਫ ਉਹਨਾਂ ਦੀ ਹੀ ਨਹੀਂ, ਸਗੋਂ ਪੂਰੇ ਗੜਸ਼ੰਕਰ ਅਤੇ ਪੰਜਾਬ ਲਈ ਮਾਣ ਦੀ ਗੱਲ ਬਣੀ ਹੈ।

ਵਿਸ਼ਾਲ ਦੇ ਪਿਤਾ, ਸਾਬਕਾ ਫੌਜੀ ਸਰਦਾਰੀ ਰਾਣਾ ਨੇ ਦੱਸਿਆ ਕਿ ਵਿਸ਼ਾਲ ਨੇ ਆਪਣੀ ਸਿੱਖਿਆ ਜਲੰਧਰ ਦੇ ਆਰਮੀ ਸਕੂਲ ਤੋਂ ਸ਼ੁਰੂ ਕੀਤੀ ਅਤੇ 12ਵੀਂ ਦੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਸੰਗਰੂਰ ਤੋਂ ਬੀ.ਟੈਕ. ਦੀ ਡਿਗਰੀ ਪ੍ਰਾਪਤ ਕੀਤੀ। 2018 ਵਿੱਚ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਕੈਨੇਡਾ ਗਏ। ਉਥੇ ਬਰੈਂਪਟਨ ਦੇ ਹੰਬਰ ਕਾਲਜ ਤੋਂ ਵਾਇਰਲੈਸ ਕਮਿਊਨੀਕੇਸ਼ਨ ਵਿੱਚ ਮਾਸਟਰ ਡਿਗਰੀ ਕੀਤੀ। ਇਸ ਦੇ ਨਾਲ-ਨਾਲ ਉਹ ਹੋਰ ਲੋੜੀਂਦੇ ਟੈਸਟ ਅਤੇ ਮਾਪਦੰਡ ਵੀ ਪੂਰੇ ਕਰਦੇ ਰਹੇ। ਇਨ੍ਹਾਂ ਸਾਰੀਆਂ ਤਿਆਰੀਆਂ ਦੇ ਬਾਅਦ ਉਹ ਕੈਨੇਡੀਅਨ ਫੌਜ ਵਿੱਚ ਕਮਿਸ਼ਨ ਪ੍ਰਾਪਤ ਕਰਕੇ ਲੈਫ਼ਟੀਨੈਂਟ ਬਣੇ।

ਇਸ ਮੌਕੇ ਤੇ ਪਿੰਡ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਵਿਸ਼ਾਲ ਦੇ ਵਿਆਹ ਹੋਣ ਵਾਲੀ ਪਤਨੀ ਸਾਕਸ਼ੀ ਨੇ ਕਿਹਾ ਕਿ ਵਿਸ਼ਾਲ ਦਾ ਸੁਪਨਾ ਸੀ ਕਿ ਉਹ ਕੈਨੇਡੀਅਨ ਫੌਜ ਵਿੱਚ ਸੇਵਾ ਨਿਭਾਏ। ਉਨ੍ਹਾਂ ਨੇ ਸਿਟੀਜ਼ਨਸ਼ਿਪ ਲਈ ਜਰੂਰੀ ਕਦਮ ਚੁੱਕੇ ਅਤੇ ਟੈਸਟਾਂ ਵਿੱਚ ਕਾਮਯਾਬ ਹੋ ਕੇ ਆਪਣੀ ਟਰੇਨਿੰਗ ਪੂਰੀ ਕੀਤੀ। ਹੁਣ ਉਹ ਆਪਣੀ ਸੇਵਾ ਦੇ ਜ਼ਰੀਏ ਕੈਨੇਡਾ ਅਤੇ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਹਨ।

ਇਸ ਪ੍ਰਾਪਤੀ ਲਈ ਗੜਸ਼ੰਕਰ ਦੇ ਲੋਕਾਂ ਵੱਲੋਂ ਵਿਸ਼ਾਲ ਨੂੰ ਬਹੁਤ-ਬਹੁਤ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਹ ਸਫਲਤਾ ਨੌਜਵਾਨਾਂ ਲਈ ਪ੍ਰੇਰਣਾ ਦਾ ਸ੍ਰੋਤ ਬਣੇਗੀ ਅਤੇ ਦਿਖਾਏਗੀ ਕਿ ਮਿਹਨਤ, ਦ੍ਰਿੜਤਾ ਅਤੇ ਸੁਪਨਿਆਂ ਦੀ ਪੂਰਨਤਾ ਨਾਲ ਹਰ ਮੰਜ਼ਿਲ ਪਾਈ ਜਾ ਸਕਦੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.