ਤਾਜਾ ਖਬਰਾਂ
ਅਬੋਹਰ, 31 ਮਈ: ਮਲੂਕਾ ਮਾਈਨਰ ਦੀ ਨਹਿਰ ਵਿੱਚ ਵੱਡਾ ਪਾੜ ਪੈ ਗਿਆ ਹੈ। ਪਿੰਡ ਮਲੂਕਪੁਰ ਨੇੜੇ ਲਗਭਗ 200 ਫੁੱਟ ਚੌੜਾ ਇਹ ਪਾੜ ਹੋਣ ਕਾਰਨ ਖੇਤਰ ਵਿੱਚ ਪਾਣੀ ਭਰ ਗਿਆ ਹੈ। ਇਸ ਨਾਲ ਖੇਤਾਂ ਵਿੱਚ ਝੋਨੇ ਦੀ ਫਸਲ ਬੁਰੇ ਤਰ੍ਹਾਂ ਡੁੱਬ ਗਈ ਹੈ ਤੇ ਕਈ ਏਕੜ ਜ਼ਮੀਨ ਵਿੱਚ ਪਾਣੀ ਦਾਖਲ ਹੋ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਮੋਟਰਾਂ ਅਤੇ ਬੂਟੇ ਪਾਣੀ 'ਚ ਡੁੱਬ ਗਏ ਹਨ।
ਸੰਬੰਧਿਤ ਵਿਭਾਗ ਦੇ ਕਰਮਚਾਰੀ ਮੌਕੇ ‘ਤੇ ਪਹੁੰਚ ਕੇ ਪਾਣੀ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਮਿੱਟੀ ਦੀਆਂ ਬੋਰੀਆਂ ਭਰ ਕੇ ਅਤੇ ਜੇਸੀਬੀ ਮਸ਼ੀਨਾਂ ਦੀ ਸਹਾਇਤਾ ਨਾਲ ਪਾੜ ਨੂੰ ਬੰਦ ਕਰਨ ਲਈ ਕਾਰਵਾਈ ਜਾਰੀ ਹੈ।
Get all latest content delivered to your email a few times a month.