ਤਾਜਾ ਖਬਰਾਂ
ਸਬ-ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਨਜ਼ਦੀਕ ਲਸਾੜਾ ਨਾਲੇ ਵਿੱਚ ਸੀਮਿੰਟ ਨਾਲ ਲੱਦਿਆਂ ਟਰਾਲਾ ਡਿੱਗਣ ਕਰਕੇ ਸਾਗਰ ਨਾਂ ਦੇ ਕੰਡਕਟਰ/ਕਲੀਨਰ ਦੀ ਮੌਤ ਹੋ ਗਈ। ਡਰਾਈਵਰ ਟਰਾਲੇ ਦੇ ਨਾਲੇ ਵਿਚ ਡਿੱਗਣ ਤੋਂ ਪਹਿਲਾਂ ਹੀ ਛਾਲ ਮਾਰ ਕੇ ਨਿੱਕਲ ਗਿਆ। ਹਾਦਸਾ ਸਵੇਰੇ 6 ਵਜੇ ਦੇ ਕਰੀਬ ਵਾਪਰਿਆ। ਟਰਾਲਾ ਤਲਵੰਡੀ ਸਾਬੋ ਤੋਂ ਬਠਿੰਡਾ ਵੱਲ ਜਾ ਰਿਹਾ ਸੀ। ਮ੍ਰਿਤਕ ਕੰਡਕਟਰ ਹਰਿਆਣਾ ਦੇ ਜ਼ਿਲ੍ਹਾ ਝੱਜਰ ਦਾ ਵਸਨੀਕ ਦੱਸਿਆ ਜਾ ਰਿਹਾ ਹੈ। ਮੌਕੇ ’ਤੇ ਪੁੱਜੀਆਂ ਰਾਹਤ ਟੀਮਾਂ ਨੇ ਕੰਡਕਟਰ ਨੂੰ ਟਰਾਲੇ ਵਿੱਚੋਂ ਬਾਹਰ ਕੱਢਿਆ ਤੇ ਉਸ ਦੀ ਲਾਸ਼ ਸਥਾਨਕ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤੀ ਹੈ। ਟਰਾਲੇ ਨੂੰ ਮਸ਼ੀਨਾਂ ਰਾਹੀਂ ਨਾਲੇ ਵਿੱਚੋਂ ਬਾਹਰ ਕੱਢਿਆ ਗਿਆ। ਮੌਕੇ ’ਤੇ ਪਹੁੰਚੇ ਡੀਐੱਸਪੀ ਤਲਵੰਡੀ ਸਾਬੋ ਰਾਜੇਸ਼ ਸਨੇਹੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਛੇ ਕੁ ਵਜੇ ਵਾਪਰੀ ਹੈ। ਹਾਦਸੇ ਕਰਕੇ ਬਠਿੰਡਾ-ਤਲਵੰਡੀ ਸਾਬੋ ਰੋਡ ’ਤੇ ਆਵਾਜਾਈ ਕੁਝ ਸਮੇਂ ਲਈ ਬੰਦ ਕਰਕੇ ਬਦਲਵੇਂ ਰਸਤਿਆਂ ਦਾ ਪ੍ਰਬੰਧ ਕਰਨਾ ਪਿਆ।
Get all latest content delivered to your email a few times a month.