ਤਾਜਾ ਖਬਰਾਂ
ਨਵੀਂ ਦਿੱਲੀ: ਭਾਰਤ ਦੀ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਦੀ ਵਰਦੀ ਹੁਣ ਪੂਰੀ ਤਰ੍ਹਾਂ ਨਵੀਂ ਦਿਖਾਈ ਦੇਵੇਗੀ। BSF ਨੇ ਆਪਣੇ ਜਵਾਨਾਂ ਲਈ ਇੱਕ ਨਵਾਂ ਡਿਜੀਟਲ ਪੈਟਰਨ ਵਾਲਾ ਪਹਿਰਾਵਾ ਤਿਆਰ ਕੀਤਾ ਹੈ, ਜੋ ਆਉਣ ਵਾਲੇ ਇੱਕ ਸਾਲ ਵਿੱਚ ਪੂਰੀ ਫੋਰਸ ਵਿੱਚ ਲਾਗੂ ਕੀਤਾ ਜਾਵੇਗਾ। ਇਸ ਨਵੀਂ ਵਰਦੀ ਵਿੱਚ ਖਾਕੀ, ਹਰਾ ਅਤੇ ਭੂਰਾ ਰੰਗ ਮੁੱਖ ਹੋਣਗੇ, ਜਿਸ ਵਿੱਚ 50% ਖਾਕੀ, 45% ਹਰਾ ਅਤੇ 5% ਭੂਰਾ ਰੰਗ ਹੋਵੇਗਾ।
ਦੱਸ ਦੇਈਏ ਕਿ ਪਹਿਲਾਂ ਦੀ ਵਰਦੀ ਵਿੱਚ 50% ਸੂਤੀ ਅਤੇ 50% ਪੋਲਿਸਟਰ ਸੀ, ਪਰ ਹੁਣ ਨਵੀਂ ਵਰਦੀ ਵਿੱਚ 80% ਸੂਤੀ, 19% ਪੋਲਿਸਟਰ ਅਤੇ 1% ਸਪੈਨਡੇਕਸ ਦੀ ਵਰਤੋਂ ਕੀਤੀ ਗਈ ਹੈ। ਇਹ ਨਾ ਸਿਰਫ਼ ਵਰਦੀ ਨੂੰ ਆਰਾਮਦਾਇਕ ਬਣਾਏਗਾ, ਬਲਕਿ ਵਧੇਰੇ ਟਿਕਾਊ ਅਤੇ ਲਚਕਦਾਰ ਵੀ ਬਣਾਏਗਾ। ਪਹਿਲਾਂ ਵਰਦੀ 'ਤੇ ਪ੍ਰਿੰਟ ਸਿਰਫ਼ ਕੱਪੜੇ 'ਤੇ ਹੁੰਦਾ ਸੀ, ਜੋ ਜਲਦੀ ਖ਼ਰਾਬ ਹੋ ਸਕਦਾ ਸੀ, ਪਰ ਹੁਣ ਡਿਜੀਟਲ ਪ੍ਰਿੰਟ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ, ਜਿਸ ਵਿੱਚ ਡਿਜ਼ਾਈਨ ਸਿੱਧੇ ਕੱਪੜੇ ਦੇ ਰੇਸ਼ਿਆਂ ਵਿੱਚ ਪ੍ਰਵੇਸ਼ ਕਰੇਗਾ, ਇਸ ਨਾਲ ਵਰਦੀ ਦਾ ਰੰਗ ਅਤੇ ਡਿਜ਼ਾਈਨ ਲੰਬੇ ਸਮੇਂ ਤੱਕ ਚੱਲੇਗਾ।
ਬੀਐਸਐਫ ਨੇ ਡਿਜ਼ਾਈਨ ਖੁਦ ਤਿਆਰ ਕੀਤਾ ਹੈ
ਅਧਿਕਾਰੀਆਂ ਨੇ ਕਿਹਾ ਕਿ ਇਸ ਵਾਰ ਵਰਦੀ ਦੀ ਪੂਰੀ ਡਿਜ਼ਾਈਨਿੰਗ BSF ਦੁਆਰਾ ਖ਼ੁਦ ਤਿਆਰ ਕੀਤੀ ਗਈ ਹੈ। ਇਸ 'ਤੇ 1 ਤੋਂ 1.5 ਸਾਲ ਦੀ ਸਖ਼ਤ ਮਿਹਨਤ ਕੀਤੀ ਗਈ ਹੈ, ਖ਼ਾਸ ਗੱਲ ਇਹ ਹੈ ਕਿ BSF ਨੂੰ ਇਸ ਡਿਜ਼ਾਈਨ ਅਤੇ ਇਸਦੀ ਸਿਲਾਈ ਦਾ ਪੇਟੈਂਟ ਵੀ ਮਿਲ ਗਿਆ ਹੈ। ਹੁਣ BSF ਦੀ ਇਜਾਜ਼ਤ ਤੋਂ ਬਿਨ੍ਹਾਂ ਕੋਈ ਵੀ ਇਸ ਵਰਦੀ ਨੂੰ ਪਹਿਨ ਨਹੀਂ ਸਕਦਾ, ਨਾ ਹੀ ਕੋਈ ਇਸਦੀ ਸਿਲਾਈ ਕਰਵਾ ਸਕਦਾ ਹੈI ਜੇਕਰ ਕੋਈ ਵੀ BSF ਦੀ ਵਰਦੀ 'ਚ ਫੜਿਆ ਜਾਂਦਾ ਹੈ ਤਾਂ ਇਹ ਗੈਰ-ਕਾਨੂੰਨੀ ਹੋਵੇਗਾ ਅਤੇ ਸਿੱਧੀ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ।
Get all latest content delivered to your email a few times a month.