ਤਾਜਾ ਖਬਰਾਂ
ਚੰਡੀਗੜ੍ਹ- ਪੰਜਾਬ ਸਰਕਾਰ ਨੇ ਨਜਾਇਜ਼ ਸ਼ਰਾਬ ਤਸਕਰੀ ਨੂੰ ਲੈ ਕੇ ਐਕਸ਼ਨ ਮੋਡ 'ਚ ਆ ਗਈ ਹੈI ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ 'ਨਜਾਇਜ਼ ਸ਼ਰਾਬ 'ਤੇ ਜ਼ੀਰੋ ਸਹਿਣਸ਼ੀਲਤਾ' ਹੈI ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਨਜਾਇਜ਼ ਸ਼ਰਾਬ ਬਣਾਉਣ ਜਾਂ ਵੇਚਣ ਵਾਲੇ ਹਰ ਇਕ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ, ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾI ਉਨ੍ਹਾਂ ਇਹ ਵੀ ਕਿਹਾ ਕਿ ENA ਦੀ ਤਸਕਰੀ ਕੀਤੀ ਜਾ ਰਹੀ ਸੀ, ਜਿਸ ਦੀ ਸ਼ਰਾਬ, ਸੈਨੇਟਾਈਜ਼ਰ ਅਤੇ ਹੋਰ ਉਤਪਾਦਾਂ ਵਿੱਚ ਦੁਰਵਰਤੋਂ ਕੀਤੀ ਜਾਂਦੀ ਹੈI
ਆਬਕਾਰੀ ਵਿਭਾਗ ਅਤੇ ਪੰਜਾਬ ਪੁਲਿਸ ਨੇ ਸਾਂਝੇ ਤਲਾਸ਼ੀ ਅਭਿਆਨ ਦੌਰਾਨ ਬਠਿੰਡਾ ਵਿੱਚ ਵੱਡਾ ਛਾਪਾ ਮਾਰਿਆ, ਜਿਥੇ ਦੋ ਟਰੱਕਾਂ ਤੋਂ 80,000 ਲੀਟਰ ਈਥਾਨੌਲ ਜ਼ਬਤ ਕੀਤੀ ਹੈI ਉਨ੍ਹਾਂ ਇਹ ਵੀ ਦਸਿਆ ਕਿ ਦੋਵੇਂ ਟਰੱਕ ਗੁਜਰਾਤ ਨੰਬਰ ਵਾਲੇ ਦੂਜੇ ਰਾਜ ਵਿੱਚ ਤਸਕਰੀ ਕਰ ਰਹੇ ਸਨ, ਆਬਕਾਰੀ ਵਿਭਾਗ ਨੇ ਉਨ੍ਹਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈI ਵਿੱਤ ਮੰਤਰੀ ਹਰਪਾਲ ਚੀਮਾ ਦੀ ਸਖ਼ਤ ਚੇਤਾਵਨੀ ਹੈ ਕਿ ਪੰਜਾਬ ਵਿੱਚ ਹੁਣ ਨਜਾਇਜ਼ ਸ਼ਰਾਬ ਦਾ ਖੇਡ ਨਹੀਂ ਚੱਲੇਗਾ!
Get all latest content delivered to your email a few times a month.