ਤਾਜਾ ਖਬਰਾਂ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਵਿੱਚ ਪ੍ਰਮਾਣੂ ਊਰਜਾ ਦਾ ਉਤਪਾਦਨ ਵਧਾਉਣ ਦੇ ਹੁਕਮ ਦਿੱਤੇ ਹਨ। ਉਸਦਾ ਟੀਚਾ ਅਗਲੇ 25 ਸਾਲਾਂ ਵਿੱਚ ਇਸਨੂੰ 300% ਤੱਕ ਵਧਾਉਣ ਦਾ ਹੈ।
ਟਰੰਪ ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਦੇ ਓਵਲ ਦਫ਼ਤਰ ਵਿੱਚ ਸਬੰਧਤ ਹੁਕਮ 'ਤੇ ਦਸਤਖਤ ਕੀਤੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਹੁਣ ਪਰਮਾਣੂ ਊਰਜਾ ਦਾ ਸਮਾਂ ਹੈ ਅਤੇ ਅਸੀਂ ਇਸਦਾ ਵੱਡੇ ਪੱਧਰ 'ਤੇ ਉਤਪਾਦਨ ਕਰਨ ਜਾ ਰਹੇ ਹਾਂ।
ਟਰੰਪ ਨੇ ਕੁੱਲ ਚਾਰ ਹੁਕਮਾਂ 'ਤੇ ਦਸਤਖਤ ਕੀਤੇ। ਇਨ੍ਹਾਂ ਵਿੱਚ ਪ੍ਰਮਾਣੂ ਰਿਐਕਟਰਾਂ ਲਈ ਪ੍ਰਵਾਨਗੀ ਪ੍ਰਕਿਰਿਆ ਨੂੰ ਤੇਜ਼ ਕਰਨਾ, ਪ੍ਰਮਾਣੂ ਰੈਗੂਲੇਟਰੀ ਕਮਿਸ਼ਨ ਵਿੱਚ ਸੁਧਾਰ ਕਰਨਾ, 4 ਜੁਲਾਈ, 2026 ਤੱਕ ਤਿੰਨ ਰਿਐਕਟਰਾਂ ਨੂੰ ਚਾਲੂ ਕਰਨਾ ਅਤੇ ਇਸ ਤਕਨਾਲੋਜੀ ਦੇ ਉਦਯੋਗਿਕ ਅਧਾਰ ਵਿੱਚ ਨਿਵੇਸ਼ ਵਧਾਉਣਾ ਸ਼ਾਮਲ ਹੈ।
Get all latest content delivered to your email a few times a month.