ਤਾਜਾ ਖਬਰਾਂ
ਕੈਨੇਡਾ, 24 ਮਈ- ਸਕੈਚਵਨ ਵਿੱਚ ਕੰਮ ਕਰ ਰਹੇ ਪੰਜਾਬੀ ਇੰਟਰਨੈਸ਼ਨਲ ਵਿਦਿਆਰਥੀਆਂ, ਜਿਨ੍ਹਾਂ ਦੇ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਵਾਲੀ ਹੈ, ਨੇ ਪ੍ਰੋਵਿੰਸ਼ੀਅਲ ਸਰਕਾਰ ਕੋਲ ਜਾ ਕੇ ਆਪਣੀ ਪ੍ਰਸ਼ਾਨੀ ਦਰਜ ਕਰਵਾਈ ਅਤੇ ਵਰਕ ਪਰਮਿਟ ਦੀ ਮਿਆਦ ਵਧਾਉਣ ਦੀ ਮੰਗ ਕੀਤੀ। ਕੈਨੇਡਾ ਦੀ ਫੈਡਰਲ ਸਰਕਾਰ ਨੇ ਐਸੀ ਪਾਲਿਸੀ ਲਾਈ ਹੈ ਕਿ ਜੇਕਰ ਸੂਬਿਆਂ ਵੱਲੋਂ ਸਿਫਾਰਿਸ਼ ਕੀਤੀ ਜਾਵੇ ਤਾਂ ਬਿਨੈਕਾਰਾਂ ਨੂੰ ਅਰਜ਼ੀ 'ਤੇ ਕਿਸੇ ਫੈਸਲੇ ਦੇ ਆਉਣ ਤੱਕ ਵਰਕ ਪਰਮਿਟ ਜਾਰੀ ਕੀਤਾ ਜਾ ਸਕਦਾ ਹੈ, ਪਰ ਇਸ ਸਮੇਂ ਸਿਰਫ ਮੈਨੀਟੋਬਾ ਅਤੇ ਯੂਕੋਨ ਨੇ ਹੀ ਇਸ ਪਾਲਿਸੀ ਨੂੰ ਅਪਣਾਇਆ ਹੈ, ਜਿਸ ਕਾਰਨ ਹੋਰ ਸੂਬਿਆਂ ਦੇ ਬਿਨੈਕਾਰ ਇਸ ਲਾਭ ਤੋਂ ਵਾਂਝੇ ਹਨ। ਇਨ੍ਹਾਂ ਵਿਦਿਆਰਥੀਆਂ ਨੇ ਦੱਸਿਆ ਕਿ ਵਰਕ ਪਰਮਿਟ ਖਤਮ ਹੋਣ ਨਾਲ ਉਹ ਭਵਿੱਖ ਦੇ ਸਬੰਧ ਵਿੱਚ ਚਿੰਤਤ ਹਨ ਅਤੇ ਉਮੀਦ ਕਰਦੇ ਹਨ ਕਿ ਸਰਕਾਰ ਇਸ ਮਸਲੇ ਨੂੰ ਜਲਦੀ ਹੱਲ ਕਰੇ ਤਾਂ ਜੋ ਉਹ ਸੂਬੇ ਦੀ ਆਰਥਿਕਤਾ ਵਿੱਚ ਯੋਗਦਾਨ ਜਾਰੀ ਰੱਖ ਸਕਣ। ਇਸ ਮੌਕੇ ਤੇ ਐੱਨਡੀਪੀਡੀ ਆਗੂ ਤੇਜਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਨਵੀਆਂ ਤਬਦੀਲੀਆਂ ਕਾਰਨ ਛੋਟੇ ਅਤੇ ਦਰਮਿਆਨੇ ਦਰਜੇ ਦੇ ਕਾਰੋਬਾਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਬਿਨੈਕਾਰਾਂ ਦੀ ਵਰਕ ਪਰਮਿਟ ਖਤਮ ਹੋਣ ਵਾਲੀ ਹੈ, ਇਸ ਲਈ ਉਹ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਫੈਡਰਲ ਅਤੇ ਸੂਬਾ ਸਰਕਾਰ ਮਿਲ ਕੇ ਇਸ ਸਮੱਸਿਆ ਦਾ ਹੱਲ ਲੱਭਣ।
Get all latest content delivered to your email a few times a month.