ਤਾਜਾ ਖਬਰਾਂ
ਲੁਧਿਆਣਾ, 24 ਮਈ 2025- ਪੁਲਿਸ ਕਮਿਸ਼ਨਰ ਸ੍ਰੀ ਸਵੱਪਨ ਸ਼ਰਮਾ IPS ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਜੁਆਇੰਟ ਕਮਿਸ਼ਨਰ ਪੁਲਿਸ ਸ਼ਹਿਰੀ ਲੁਧਿਆਣਾ ਸ੍ਰੀ ਰੁਪਿੰਦਰ ਸਿੰਘ PPS ਦੀ ਹਦਾਇਤਾਂ ਦੇ ਅਧੀਨ, ਲੁੱਟ, ਖੋਹ ਅਤੇ ਚੋਰੀਆਂ ਵਰਗੀਆਂ ਵਾਰਦਾਤਾਂ ਨੂੰ ਰੋਕਣ ਅਤੇ ਉਨ੍ਹਾਂ ਦੀ ਤੁਰੰਤ ਜਾਂਚ ਕਰਕੇ ਟਰੇਸ ਕਰਨ ਦੇ ਮਕਸਦ ਨਾਲ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਹੇਠ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜ਼ੋਨ-3 ਸ੍ਰੀ ਕੰਵਲਪ੍ਰੀਤ ਸਿੰਘ ਚਹਿਲ PPS ਅਤੇ ਸਹਾਇਕ ਕਮਿਸ਼ਨਰ ਪੁਲਿਸ ਸਿਵਲ ਲਾਈਨ ਸ੍ਰੀ ਗੁਰ ਇਕਬਾਲ ਸਿੰਘ PPS ਦੀ ਅਗਵਾਈ ਵਿੱਚ ਇੰਸਪੈਕਟਰ ਅੰਮ੍ਰਿਤਪਾਲ ਸ਼ਰਮਾ, ਮੁਖ ਅਫਸਰ ਥਾਣਾ ਡਿਵਿਜ਼ਨ ਨੰਬਰ 8 ਅਤੇ ਸ. ਸਵਰਨ ਸਿੰਘ, ਚੌਕੀ ਇੰਚਾਰਜ ਡੀ.ਐੱਮ.ਸੀ. ਹਸਪਤਾਲ, ਲੁਧਿਆਣਾ ਦੀ ਪੁਲਿਸ ਟੀਮ ਵੱਲੋਂ ਇੱਕ ਕਾਬਿਲ-ਏ-ਤਾਰੀਫ਼ ਕਾਰਵਾਈ ਕੀਤੀ ਗਈ। 23 ਮਈ ਨੂੰ ਡਾ: ਰਾਜੀਵ, ਜੋ ਕਿ ਮੋਗਾ ਦੇ ਨਿਵਾਸੀ ਹਨ ਅਤੇ ਡੀ.ਐੱਮ.ਸੀ. ਹਸਪਤਾਲ ਲੁਧਿਆਣਾ ਵਿਚ ਆਏ ਹੋਏ ਸਨ, ਆਪਣਾ ਬੈਗ ਇੱਕ ਆਟੋ ਈ-ਰਿਕਸ਼ਾ ਵਿੱਚ ਭੁੱਲ ਗਏ ਸਨ। ਇਹ ਜਾਣਕਾਰੀ ਮਿਲਦਿਆਂ ਚੌਕੀ ਇੰਚਾਰਜ ਡੀ.ਐੱਮ.ਸੀ. ਹਸਪਤਾਲ ਸ. ਸਵਰਨ ਸਿੰਘ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਅਤੇ ਸਿਰਫ 2 ਘੰਟਿਆਂ ਦੇ ਅੰਦਰ ਅੰਦਰ ਡਾ: ਰਾਜੀਵ ਦਾ ਬੈਗ ਲੱਭ ਕੇ ਸਹੀ ਸਲਾਮਤ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਵੱਲੋਂ ਦਿਖਾਈ ਇਸ ਤੇਜ਼ਤਰ ਅਤੇ ਜਿੰਮੇਵਾਰ ਰਵੱਈਏ ਨੇ ਨਾਂ ਸਿਰਫ਼ ਲੋਕਾਂ ਦਾ ਵਿਸ਼ਵਾਸ ਕਾਇਮ ਕੀਤਾ ਹੈ, ਸਗੋਂ ਪੁਲਿਸ ਪ੍ਰਸ਼ਾਸਨ ਦੀ ਲਾਗਾਤਾਰ ਕੋਸ਼ਿਸ਼ਾਂ ਅਤੇ ਜਿੰਮੇਵਾਰੀ ਨੂੰ ਵੀ ਦਰਸਾਇਆ ਹੈ।
Get all latest content delivered to your email a few times a month.