ਤਾਜਾ ਖਬਰਾਂ
ਦੇਹਰਾਦੂਨ, 24 ਮਈ – ਅੱਜ ਸਵੇਰੇ ਇੱਕ ਧਾਰਮਿਕ ਉਤਸ਼ਾਹ ਅਤੇ ਸ਼ਰਧਾ ਭਰੇ ਮਾਹੌਲ ਵਿੱਚ ਸਿੱਖ ਸੰਗਤਾਂ ਦਾ ਪਹਿਲਾ ਜੱਥਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਨਿਕਲਿਆ। ਇਸ ਪਵਿੱਤਰ ਜੱਥੇ ਦੀ ਅਗਵਾਈ ਨਿਸ਼ਾਨ ਸਾਹਿਬ ਅਤੇ ਪੰਚ ਪਿਆਰਿਆਂ ਵੱਲੋਂ ਕੀਤੀ ਗਈ। ਯਾਤਰੀਆਂ ਨੇ ਸ਼ਬਦ ਕੀਰਤਨ ਅਤੇ ਅਰਦਾਸਾਂ ਦੇ ਨਾਲ ਆਪਣਾ ਸਫਰ ਸ਼ੁਰੂ ਕੀਤਾ।
ਇਹ ਜੱਥਾ ਸਖਤ ਸੁਰੱਖਿਆ ਪ੍ਰਬੰਧਾਂ ਹੇਠ, ਪੁਲਿਸ ਦੀ ਮੌਜੂਦਗੀ ਵਿੱਚ ਰਵਾਨਾ ਹੋਇਆ, ਜਿਸਦਾ ਉਦੇਸ਼ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸਿੱਖ ਧਰਮ ਵਿੱਚ ਇੱਕ ਅਤਿ ਮਹੱਤਵਪੂਰਨ ਤੀਰਥ ਯਾਤਰਾ ਮੰਨੀ ਜਾਂਦੀ ਹੈ, ਜੋ ਹਰ ਸਾਲ ਹਜ਼ਾਰਾਂ ਸਿੱਖ ਸ਼ਰਧਾਲੂਆਂ ਵੱਲੋਂ ਕੀਤੀ ਜਾਂਦੀ ਹੈ।
Get all latest content delivered to your email a few times a month.