ਤਾਜਾ ਖਬਰਾਂ
ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨਸ਼ਿਆਂ ਵਿਰੁੱਧ ਜੰਗੀ ਪੱਧਰ 'ਤੇ ਮੁਹਿੰਮ ਚਲਾ ਰਹੀ ਹੈ। ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ ਜਾਰੀ ਹੈ।ਸਰਕਾਰ 31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਮੁਹਿੰਮ ਤਹਿਤ ਪੰਜਾਬ ਸਰਕਾਰ ਦੇ ਮੰਤਰੀ, ਵਿਧਾਇਕ, ਹਲਕਾ ਇੰਚਾਰਜ ਨਸ਼ਾ ਵਿਰੋਧੀ ਯਾਤਰਾਵਾਂ ਅਤੇ ਪ੍ਰੋਗਰਾਮ ਕਰਨਗੇ। ਨਸ਼ਾ ਮੁਕਤੀ ਅਭਿਆਨ ਤਹਿਤ ਹਰ ਵਿਧਾਨ ਸਭਾ ਹਲਕੇ ਦੀਆਂ ਤਿੰਨ ਗ੍ਰਾਮ ਪੰਚਾਇਤਾਂ/ਵਾਰਡਾਂ ਵਿੱਚ ਨਸ਼ਾ ਮੁਕਤੀ ਯਾਤਰਾ ਕੱਢੀ ਜਾਵੇਗੀ। 'ਆਪ' ਸਰਕਾਰ ਨੇ ਨਸ਼ਾ ਖ਼ਤਮ ਕਰਨ ਲਈ ਇਸਨੂੰ 'ਮਹਾ ਜਨ ਸੰਪਰਕ ਅਭਿਆਨ' ਦਾ ਨਾਮ ਦਿੱਤਾ ਹੈ। ਜਿਸਦਾ ਉਦੇਸ਼ ਹੈ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਅਤੇ ਨੌਜਵਾਨਾਂ ਨੂੰ ਨਵੇਂ ਰਾਹ ਪਾਉਣਾ।
ਅੱਜ ਪੰਜਾਬ ਵਿੱਚ ਮੰਤਰੀ, ਵਿਧਾਇਕ, ਹਲਕਾ ਇੰਚਾਰਜ ਨਸ਼ਾ ਮੁਕਤੀ ਯਾਤਰਾ ਕੱਢ ਰਹੇ ਹਨ।
ਹਰੇਕ ਵਿਧਾਨ ਸਭਾ ਹਲਕੇ ਦੀਆਂ ਤਿੰਨ ਗ੍ਰਾਮ ਪੰਚਾਇਤਾਂ/ਵਾਰਡਾਂ ਵਿੱਚ ਨਸ਼ਾ ਮੁਕਤੀ ਯਾਤਰਾ ਕੱਢੀ ਜਾਵੇਗੀ।
ਕੁਲਦੀਪ ਸਿੰਘ ਧਾਲੀਵਾਲ ਅਜਨਾਲਾ ਹਲਕਾ ਰਾਜੀਆਂ, ਕੋਟਲਾ ਭਲਾਪਿੰਡ ਅਤੇ ਸਲੇਮਪੁਰਾ ਵਿੱਚ ਪ੍ਰੋਗਰਾਮ ਕਰਨਗੇ।
ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਜੰਡਿਆਲਾ ਦੇ ਦੇਵੀਦਾਸਪੁਰਾ, ਵਡਾਲਾ ਜੌਹਲ ਅਤੇ ਜੰਡ ਵਿੱਚ ਮੁਹਿੰਮ ਚਲਾਉਣਗੇ।
ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕੋਟਕਪੁਰਾ ਵਿੱਚ ਕਿਹਾ ਕਿ ਨਸ਼ਾ ਮੁਕਤੀ ਯਾਤਰਾ ਇੱਕ ਖਾਸ ਅਤੇ ਨਵੇਂ ਤਰੀਕੇ ਨਾਲ ਸ਼ੁਰੂ ਕੀਤੀ ਜਾਵੇਗੀ।
ਮੰਤਰੀ ਮਹਿੰਦਰ ਭਗਤ ਜਲੰਧਰ ਪੱਛਮੀ ਦੇ ਵਾਰਡ ਨੰਬਰ 45, 46 ਅਤੇ 47 ਵਿੱਚ ਨਸ਼ਾ ਮੁਕਤੀ ਯਾਤਰਾ ਕੱਢਣਗੇ।
ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਗੜ੍ਹਸ਼ੰਕਰ ਦੇ ਡੋਗਰਪੁਰ, ਰਸੂਲਪੁਰ ਅਤੇ ਗੋਲੇਵਾਲ ਵਿੱਚ ਨਸ਼ਾ ਮੁਕਤੀ ਪ੍ਰੋਗਰਾਮ ਦਾ ਆਯੋਜਨ ਕਰਨਗੇ।
ਮੰਤਰੀ ਰਵਜੋਤ ਸਿੰਘ ਸ਼ਾਮ ਨੂੰ ਚੌਰਾਸੀ ਦੇ ਅਜਰਹਾਮ, ਬੱਦੋਵਾਲ ਅਤੇ ਮੇਘੋਵਾਲ ਵਿੱਚ ਨਸ਼ਾ ਮੁਕਤੀ ਯਾਤਰਾ ਕੱਢਣਗੇ।
ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਹਲਕਾ ਖੰਨਾ ਦੇ ਗੋਹ, ਲਲਹੇੜੀ ਅਤੇ ਰਤਨਹੇੜੀ ਵਿੱਚ ਨਸ਼ਾ ਵਿਰੋਧੀ ਪ੍ਰੋਗਰਾਮ ਕਰਨਗੇ।
ਮੰਤਰੀ ਹਰਦੀਪ ਸਿੰਘ ਮੁੰਡੀਆ ਸਾਹਨੇਵਾਲ ਮੰਗਲੀ ਨੀਚੀ, ਮੰਗਲੀ ਉਚੀ ਅਤੇ ਗੋਬਿੰਦਗੜ੍ਹ ਵਿੱਚ ਨਸ਼ਾ ਮੁਕਤ ਯਾਤਰਾ ਕਰਨਗੇ।
ਮੰਤਰੀ ਲਾਲਚੰਦ ਕਟਾਰੂਚੱਕ ਭੋਆ ਰਾਜਪੁਰਾ, ਸੁਕਲਗੜ੍ਹ ਅਤੇ ਗੁਲਪੁਰ ਵਿਚ ਨਸ਼ਾ ਛੁਡਾਊ ਪ੍ਰੋਗਰਾਮ ਆਯੋਜਿਤ ਕਰਨਗੇ।
ਮੰਤਰੀ ਡਾ: ਬਲਬੀਰ ਸਿੰਘ ਪਟਿਆਲਾ ਦਿਹਾਤੀ ਦੇ ਘਮਰੌਦਾ, ਲੁਬਾਣਾ ਟੇਕੂ ਅਤੇ ਕੈਦੂਪੁਰ ਵਿਖੇ ਨਸ਼ਾ ਵਿਰੋਧੀ ਮੁਹਿੰਮ ਚਲਾਉਣਗੇ |
ਮੰਤਰੀ ਹਰਜੋਤ ਬੈਂਸ ਆਨੰਦਪੁਰ ਸਾਹਿਬ ਦੇ ਭੰਗਲਾਂ, ਖੇੜਾ ਕਲਮੋਟ ਅਤੇ ਭਲੜੀ ਵਿੱਚ ਨਸ਼ਾ ਵਿਰੋਧੀ ਯਾਤਰਾ ਕੱਢਣਗੇ।
ਮੰਤਰੀ ਹਰਪਾਲ ਚੀਮਾ ਦਿੜ੍ਹਬਾ ਦੇ ਬਘਰੋਲ, ਸਫੀਪੁਰ ਕਲਾਂ ਅਤੇ ਸਫੀਪੁਰ ਖੁਰਦ ਵਿੱਚ ਨਸ਼ਾ ਛੁਡਾਊ ਪ੍ਰੋਗਰਾਮ ਕਰਨਗੇ।
ਮੰਤਰੀ ਬਰਿੰਦਰ ਕੁਮਾਰ ਗੋਇਲ ਬਖੋਰਾ ਖੁਰਦ, ਬਖੋਰਾ ਕਲਾਂ ਅਤੇ ਲਹਿਰਾ ਵਾਰਡ ਨੰਬਰ 5 ਵਿੱਚ ਨਸ਼ਾ ਵਿਰੋਧੀ ਮੁਹਿੰਮ ਚਲਾਉਣਗੇ।
ਮੰਤਰੀ ਅਰੋੜਾ ਸੁਨਾਮ ਦੇ ਸ਼ਾਹਪੁਰ ਕਲਾਂ, ਝਾਰੋਂ ਅਤੇ ਤੋਗਾਵਾਲ 'ਚ ਨਸ਼ਾ ਵਿਰੋਧੀ ਯਾਤਰਾ ਕੱਢੀ ਜਾਵੇਗੀ ।
ਮੰਤਰੀ ਗੁਰਮੀਤ ਸਿੰਘ ਖੁਰੀਆਂ ਖੱਡਿਆਂਵਾਲੀ, ਕੋਲਿਆਂਵਾਲੀ ਅਤੇ ਬੁਰਜਾ ਵਿੱਚ ਨਸ਼ਾ ਵਿਰੋਧੀ ਪ੍ਰੋਗਰਾਮ ਕਰਨਗੇ।
ਮੰਤਰੀ ਬਲਜੀਤ ਕੌਰ ਮਲੋਟ ਵੱਲੋਂ ਮਲੋਟ, ਫੂਲੇ ਵਾਲਾ ਅਤੇ ਸ਼ੇਰਗੜ੍ਹ ਵਿੱਚ ਨਸ਼ਾ ਮੁਕਤੀ ਯਾਤਰਾ ਕੱਢੀ ਜਾਵੇਗੀ।
ਮੰਤਰੀ ਲਾਲਜੀਤ ਸਿੰਘ ਭੁੱਲਰ ਹਲਕਾ ਪੱਟੀ ਦੇ ਅਲੀਪੁਰ, ਠੱਟੀਆਂ ਅਤੇ ਨੱਥੂਪੁਰ ਵਿੱਚ ਨਸ਼ਾ ਛੁਡਾਊ ਪ੍ਰੋਗਰਾਮ ਕਰਨਗੇ।
Get all latest content delivered to your email a few times a month.