ਤਾਜਾ ਖਬਰਾਂ
ਇੰਡੀਅਨ ਪ੍ਰੀਮੀਅਰ ਲੀਗ (IPL) 2025 ਵਿੱਚ ਅੱਜ ਦਿਨ ਦੇ ਪਹਿਲੇ ਮੈਚ ਵਿੱਚ ਰਾਜਸਥਾਨ ਰਾਇਲਜ਼ (RR) ਦਾ ਸਾਹਮਣਾ ਪੰਜਾਬ ਕਿੰਗਜ਼ (PBKS) ਨਾਲ ਹੋਵੇਗਾ। ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਹ ਮੈਚ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ 'ਚ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ। ਦੋਵੇਂ ਟੀਮਾਂ ਇਸ ਸੀਜ਼ਨ 'ਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਪਿਛਲੇ ਮੈਚ ਵਿੱਚ ਰਾਜਸਥਾਨ ਨੇ ਪੰਜਾਬ ਨੂੰ 50 ਦੌੜਾਂ ਨਾਲ ਹਰਾਇਆ ਸੀ।
ਦੋਵਾਂ ਟੀਮਾਂ ਦੀ ਪਲੇਇੰਗ-11
ਰਾਜਸਥਾਨ ਰਾਇਲਜ਼: ਸੰਜੂ ਸੈਮਸਨ (ਕਪਤਾਨ ਅਤੇ ਵਿਕਟਕੀਪਰ),ਆਇਰਿਸ਼ ਜੈਸਵਾਲ, ਵੈਭਵ ਸੂਰਿਆਵੰਸ਼ੀ, ਰਿਆਨ ਪਰਾਗ, ਸ਼ਿਮਰੋਨ ਹੇਟਮੇਅਰ, ਧਰੁਵ ਜੁਰੇਲ, ਵਨਿੰਦੂ ਹਸਾਰੰਗਾ, ਕਵੇਨਾ ਮਾਫਾਕਾ, ਤੁਸ਼ਾਰ ਦੇਸ਼ਪਾਂਡੇ, ਆਕਾਸ਼ ਮਾਧਵਾਲ ਅਤੇ ਫਜ਼ਲਹਾਕ ਫਾਰੂਕੀ।
ਪੰਜਾਬ ਕਿੰਗਜ਼: ਸ਼੍ਰੇਅਸ ਅਈਅਰ (ਕਪਤਾਨ), ਪ੍ਰਭਸਿਮਰਨ ਸਿੰਘ, ਪ੍ਰਿਯਾਂਸ਼ ਆਰੀਆ, ਜੋਸ਼ ਇੰਗਲਿਸ (ਵਿਕਟਕੀਪਰ), ਸ਼ਸ਼ਾਂਕ ਸਿੰਘ, ਨੇਹਲ ਵਢੇਰਾ, ਮਾਰਕਸ ਸਟੋਇਨਿਸ, ਅਜ਼ਮਤੁੱਲਾ ਓਮਰਜ਼ਈ, ਮਾਰਕੋ ਜੈਨਸਨ, ਯੁਜਵੇਂਦਰ ਚਾਹਲ, ਅਰਸ਼ਦੀਪ ਸਿੰਘ, ਹਰਪ੍ਰੀਤ ਬਰਾੜ।
Get all latest content delivered to your email a few times a month.