ਤਾਜਾ ਖਬਰਾਂ
ਸਮਰਾਲਾ, 17 ਮਈ — ਸਮਰਾਲਾ ਹਲਕੇ ਦੇ ਲੋਕਾਂ ਵੱਲੋਂ ਘੁਲਾਲ ਟੋਲ ਪਲਾਜ਼ਾ ਸੰਬੰਧੀ ਆ ਰਹੀਆਂ ਪਰੇਸ਼ਾਨੀਆਂ ਤੇ ਬੇਨਤੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹਲਕੇ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਅੱਜ ਟੋਲ ਪਲਾਜ਼ਾ ਦਾ ਅਚਾਨਕ ਦੌਰਾ ਕੀਤਾ। ਵਿਸ਼ੇਸ਼ ਗੱਲ ਇਹ ਰਹੀ ਕਿ ਵਿਧਾਇਕ ਬਿਨਾਂ ਕਿਸੇ ਸੁਰੱਖਿਆ ਦੇ ਖੁਦ ਆਪਣੀ ਗੱਡੀ ਚਲਾਉਂਦੇ ਹੋਏ ਪਲਾਜ਼ਾ 'ਤੇ ਪਹੁੰਚੇ।
ਮੌਕੇ 'ਤੇ ਲੋਕਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਟੋਲ ਪਲਾਜ਼ਾ ਸਟਾਫ ਵੱਲੋਂ ਸਮਰਾਲਾ ਇਲਾਕੇ ਦੇ ਵਸਨੀਕਾਂ ਨੂੰ ਬਿਨਾਂ ਕਿਸੇ ਵਾਜਬ ਕਾਰਨ ਦੇ ਪਰੇਸ਼ਾਨ ਕੀਤਾ ਜਾ ਰਿਹਾ ਸੀ। ਇਨ੍ਹਾਂ ਸ਼ਿਕਾਇਤਾਂ ਦੇ ਮੱਦੇਨਜ਼ਰ ਵਿਧਾਇਕ ਨੇ ਤਤਕਾਲ ਪ੍ਰਭਾਵ ਨਾਲ ਟੋਲ ਪਲਾਜ਼ਾ ਨੂੰ ਕੁਝ ਸਮੇਂ ਲਈ ਮੁਫ਼ਤ ਕਰਵਾ ਦਿੱਤਾ ਅਤੇ ਇੰਚਾਰਜ ਨੂੰ ਸਖ਼ਤ ਚੇਤਾਵਨੀ ਦਿੱਤੀ ਕਿ ਸਮਰਾਲਾ ਵਾਸੀਆਂ ਨੂੰ ਆਉਣ-ਜਾਣ ਦੌਰਾਨ ਕਿਸੇ ਕਿਸਮ ਦੀ ਰੁਕਾਵਟ ਜਾਂ ਦੁਖ ਨਹੀਂ ਹੋਣਾ ਚਾਹੀਦਾ।
ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਸਮੇਂ ਵੀ ਇਲਾਕੇ ਦੇ ਵਾਸੀਆਂ ਲਈ ਟੋਲ ਮੁਆਫੀ ਦੀ ਸਹੂਲਤ ਦਿੱਤੀ ਗਈ ਸੀ ਅਤੇ ਜੇਕਰ ਅੱਗੇ ਵੀ ਐਸੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਤਾਂ ਹੋਰ ਕੜੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ। ਉਨ੍ਹਾਂ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਹਮੇਸ਼ਾ ਲੋਕ-ਹਿਤ ਵਿੱਚ ਖੜੇ ਹਨ ਅਤੇ ਇਲਾਕੇ ਦੀ ਭਲਾਈ ਲਈ ਹਰ ਸੰਭਵ ਕੋਸ਼ਿਸ਼ ਜਾਰੀ ਰਖਣਗੇ।
Get all latest content delivered to your email a few times a month.