ਤਾਜਾ ਖਬਰਾਂ
ਰੂਪਨਗਰ, 15 ਮਈ: ਪੰਜਾਬ ਸਰਕਾਰ ਵਲੋਂ ਖੇਡ ਸੱਭਿਆਚਾਰ ਨਾਲ ਨੌਜਵਾਨਾਂ ਨੂੰ ਜੋੜਨ ਲਈ ਖੇਡ ਯੋਜਨਾ ਤਹਿਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰੂਪਨਗਰ ਚੰਦਰਜਯੋਤੀ ਸਿੰਘ ਆਈ ਏ ਐਸ ਨੇ ਬਲਾਕ ਨੂਰਪੁਰ ਬੇਦੀ ਦੇ ਵੱਖ-ਵੱਖ ਪਿੰਡਾਂ ਚ ਜਾ ਕੇ ਬਣਾਏ ਜਾਣ ਵਾਲੇ ਖੇਡ ਗਰਾਊਂਡਾਂ ਦਾ ਜਾਇਜ਼ਾ ਲਿਆ।
ਇਸ ਦੌਰੇ ਦੌਰਾਨ ਉਨਾਂ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਤਖਤਗੜ੍ਹ, ਮੁੰਨੇ ਅਤੇ ਕਾਂਗੜ ਪਿੰਡ ਵਿਖੇ ਜਾ ਕੇ ਖੇਡ ਗਰਾਊਂਡ ਦਾ ਨਿਰੀਖਣ ਕੀਤਾ ਅਤੇ ਗੱਲਬਾਤ ਕਰਦਿਆਂ ਦੱਸਿਆ ਕਿ ਹਰ ਵਿਧਾਨ ਸਭਾ ਹਲਕੇ ਦੇ ਦਿਹਾਤੀ ਇਲਾਕੇ ਵਿੱਚ 30 ਮਾਡਲ ਖੇਡ ਗਰਾਊਂਡ ਬਣਾਏ ਜਾ ਰਹੇ ਹਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਅੱਗੇ ਦੱਸਿਆ ਕਿ ਪਹਿਲੇ ਪੜਾਅ ਤਹਿਤ ਵਿਧਾਨ ਸਭਾ ਹਲਕਾ ਰੂਪਨਗਰ ਵਿੱਚ 30 ਮਾਡਲ ਖੇਡ ਗਰਾਊਂਡ ਤੋਂ ਇਲਾਵਾ ਵਿਧਾਨ ਸਭਾ ਹਲਕਾ ਅਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਵਿਖੇ ਵੀ ਮਾਡਲ ਖੇਡ ਗਰਾਊਂਡਾਂ ਸਮੇਤ ਪੂਰੇ ਜ਼ਿਲ੍ਹੇ ਚ 91 ਗਰਾਉਂਡ ਬਣਾਏ ਜਾਣਗੇ।
ਉਨਾਂ ਦੱਸਿਆ ਕਿ ਬੱਚਿਆਂ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੋੜਨ ਲਈ ਇਨਾਂ ਮਾਡਲ ਖੇਡ ਗਰਾਊਂਡਾਂ ਵਿੱਚ ਪਿੰਡਾਂ ਦੀਆਂ ਹਰਮਨ ਪਿਆਰੀ ਖੇਡਾਂ ਜਿਵੇਂ ਬਾਲੀਵਾਲ ਜਾਂ ਫੁਟਬਾਲ ਸਮੇਤ ਜੋਗਿੰਗ ਟਰੈਕ, ਰਨਿੰਗ ਟਰੈਕ ਵਗੈਰਾ ਬਣਾਏ ਜਾਣਗੇ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਇਨਾਂ ਖੇਡ ਗਰਾਊਂਡਾਂ ਵਿੱਚ ਸ਼ਾਨਦਾਰ ਹਰਾ ਘਾਹ, ਸ਼ਾਨਦਾਰ ਪਲਾਂਟਿੰਗ, ਲਾਈਟਿੰਗ, ਫੈਂਸਿੰਗ, ਟਾਇਲਟ, ਚੇਂਜਿੰਗ ਰੂਮ ਤੇ ਬੱਚਿਆਂ ਦੇ ਖੇਡਣ ਲਈ ਵੀ ਅਲੱਗ ਤੋਂ ਵਿਵਸਥਾ ਕੀਤੀ ਜਾਵੇਗੀ।
ਇਸ ਮੌਕੇ ਡੀਡੀਪੀਓ ਰੂਪਨਗਰ ਬਲਵਿੰਦਰ ਸਿੰਘ ਗਰੇਵਾਲ, ਬੀਡੀਪੀਓ ਨੂਰਪੁਰ ਬੇਦੀ ਰਵਿੰਦਰ ਕੁਮਾਰ, ਸਰਪੰਚ ਡਾਕਟਰ ਹੈਪੀ ਤਖਤਗੜ੍ਹ, ਏ ਈ ਨਰਿੰਦਰ ਕੁਮਾਰ, ਜੇ ਈ ਅਮਨਦੀਪ ਸਿੰਘ, ਜੇਈ ਜਗਜੀਤ ਸਿੰਘ, ਪੰਚਾਇਤ ਸਕੱਤਰ ਤਜਿੰਦਰ ਸਿੰਘ ਮਨਰੇਗਾ, ਸਕੱਤਰ ਜਸਪਾਲ ਸਿੰਘ ਮਨਰੇਗਾ, ਸਕੱਤਰ ਕਪਿਲ ਚੌਹਾਨ, ਸਕੱਤਰ ਸਤਨਾਮ ਸਿੰਘ ਆਦਿ ਤੋਂ ਇਲਾਵਾ ਪਿੰਡਾਂ ਦੇ ਪੰਚ ਸਰਪੰਚ ਹਾਜ਼ਰ ਸਨ।
Get all latest content delivered to your email a few times a month.