ਤਾਜਾ ਖਬਰਾਂ
ਕਪੂਰਥਲਾ: ਤਰਨਤਾਰਨ ਦੇ ਵਸਨੀਕ ਅਤੇ ਮਸ਼ਹੂਰ ਗਤਕਾ ਅਧਿਆਪਕ ਸੋਧ ਸਿੰਘ ਦੀ ਲਾਸ਼ ਸ਼ੱਕੀ ਹਾਲਤ ਵਿੱਚ ਮਿਲਣ ਨਾਲ ਸੂਬੇ ਭਰ ਵਿੱਚ ਸਦਮਾ ਪਸਰ ਗਿਆ ਹੈ। ਉਹ 9 ਮਈ ਤੋਂ ਲਾਪਤਾ ਸਨ। ਸੋਧ ਸਿੰਘ ਨੇ ਹਾਲ ਹੀ ਵਿੱਚ ਆਈ ਪੰਜਾਬੀ ਫਿਲਮ "ਨਾਨਕ ਨਾਮ ਜਹਾਜ਼ ਹੈ" ਵਿੱਚ ਵੀ ਭੂਮਿਕਾ ਨਿਭਾਈ ਸੀ। ਕਪੂਰਥਲਾ ਦੇ ਐਸ.ਪੀ.ਡੀ. ਪ੍ਰਭਜੋਤ ਸਿੰਘ ਮੁਤਾਬਕ ਬੁੱਧਵਾਰ ਸਵੇਰੇ ਫੱਤੂਡੀਗਾ-ਮੁੰਡੀ ਮੋੜ ਨੇੜੇ ਪੈਟਰੋਲ ਪੰਪ ਕੋਲੋਂ ਲਾਸ਼ ਮਿਲੀ।
ਸੋਧ ਸਿੰਘ ਅਕਾਲ ਅਕੈਡਮੀ ਧਾਲੀਵਾਲ ਬੇਟ ਅਤੇ ਰਾਇਪੁਰ ਪੀਰ ਬਖਸ਼ਵਾਲਾ ਵਿਖੇ ਗਤਕਾ ਸਿੱਖਾਉਂਦੇ ਸਨ। ਉਨ੍ਹਾਂ ਦੇ ਭਰਾ ਜੁਝਾਰ ਸਿੰਘ ਨੇ ਭੁੱਲਥ ਥਾਣੇ ਵਿੱਚ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ ਪਰ ਉਨ੍ਹਾਂ ਅਨੁਸਾਰ ਪੁਲਿਸ ਵੱਲੋਂ ਕੋਈ ਵਿਸ਼ੇਸ਼ ਮਦਦ ਨਹੀਂ ਮਿਲੀ। ਪਰਿਵਾਰ ਦੀ ਮਿਹਨਤ ਨਾਲ ਲਾਸ਼ ਮਿਲੀ ਤੇ ਅਣਪਛਾਤੇ ਲੋਕਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।
ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੋਧ ਸਿੰਘ ਦੀ ਮੌਤ ਉੱਤੇ ਦੁੱਖ ਜਤਾਇਆ ਅਤੇ ਟਵੀਟ ਕਰਕੇ ਡੀਜੀਪੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।
Get all latest content delivered to your email a few times a month.