ਤਾਜਾ ਖਬਰਾਂ
ਮੋਹਾਲੀ, 14 ਮਈ: ਮੋਹਾਲੀ ਪੁਲਿਸ ਵੱਲੋਂ ਐੱਸਐੱਸਪੀ ਦੀਪਕ ਪਾਰਿਕ ਦੀ ਅਗਵਾਈ ਵਿੱਚ ਜ਼ਿਲ੍ਹੇ ਵਿੱਚ ਚੱਲ ਰਹੇ ਬਿਨਾਂ ਰਜਿਸਟ੍ਰੇਸ਼ਨ ਇਮੀਗ੍ਰੇਸ਼ਨ ਸੈਂਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ, ਜਿਸ ਤਹਿਤ ਸੀਪੀ 67 ਮਾਲ, ਮੋਹਾਲੀ ਵਿੱਚ ਚੱਲ ਰਹੇ ਇਮੀਗ੍ਰੇਸ਼ਨ ਸੈਂਟਰਾਂ ਦੀ ਅਚਨਚੇਤ ਜਾਂਚ ਕੀਤੀ ਗਈ। ਇੰਸਪੈਕਟਰ ਅਮਨ ਦੀ ਅਗਵਾਈ ਵਿੱਚ ਹੋਈ ਚੈਕਿੰਗ ਦੌਰਾਨ ਪਤਾ ਲੱਗਾ ਕਿ ਉਥੇ ਕੁੱਲ 11 ਇਮੀਗ੍ਰੇਸ਼ਨ ਦਫ਼ਤਰ ਕੰਮ ਕਰ ਰਹੇ ਸਨ, ਜਿਨ੍ਹਾਂ ਵਿੱਚੋਂ 6 ਰਜਿਸਟਰਡ ਸਨ, ਇੱਕ ਦਫ਼ਤਰ ਸਿਰਫ਼ ਕੰਟੈਂਟ ਕਰੀਏਸ਼ਨ ਲਈ ਵਰਤਿਆ ਜਾ ਰਿਹਾ ਸੀ, ਪਰ ਬਾਕੀ ਦੋ ਇਮੀਗ੍ਰੇਸ਼ਨ ਦਫ਼ਤਰ ਬਿਨਾਂ ਲਾਇਸੰਸ ਦੇ ਚੱਲ ਰਹੇ ਸਨ। ਐੱਸਡੀਜੀ ਕੰਸਲਟੇਂਸੀ, ਦਫ਼ਤਰ ਨੰਬਰ 623, 6ਵੀਂ ਮੰਜ਼ਿਲ, ਸੀਪੀ 67 ਮਾਲ, ਜਿਸ ਦੇ ਮਾਲਕ ਪਿਊਸ਼ ਡੋਗਰਾ ਹਨ, ਨੂੰ ਨਾਜਾਇਜ਼ ਤਰੀਕੇ ਨਾਲ ਇਮੀਗ੍ਰੇਸ਼ਨ ਕੰਮ ਕਰਨ ਦੇ ਅਧਾਰ 'ਤੇ ਮੁਕੱਦਮਾ ਨੰਬਰ 59 ਤਹਿਤ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਹੇਠ ਦਰਜ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਤਿੰਨ ਦਫ਼ਤਰ ਬੰਦ ਪਾਏ ਗਏ। ਦਫ਼ਤਰ ਨੰਬਰ 1114 ਵਿੱਚ ਚੱਲ ਰਹੀ ਮਾਈਗ੍ਰੇਟ ਐਕਸਪਰਟ ਸੋਲਿਊਸ਼ਨ ਨਾਮ ਦੀ ਕੰਪਨੀ ਵੀ ਚੈੱਕਿੰਗ ਦੌਰਾਨ ਪਿਛਲੇ ਇੱਕ ਮਹੀਨੇ ਤੋਂ ਬੰਦ ਮਿਲੀ। ਇਸ ਕੰਪਨੀ ਦੇ ਮਾਲਕ ਸ਼ੋਏਬ ਸ਼ੇਖ ਅਤੇ ਸਮੀਰ ਉਰਫ਼ ਸਰਫਰਾਜ਼ ਖ਼ਿਲਾਫ਼ ਡੋਰੇ ਨਾਇਕ ਵੱਲੋਂ ਦਿੱਤੀ ਗਈ ਸ਼ਿਕਾਇਤ ਅਤੇ ਜਾਂਚ ਦੀ ਰੋਸ਼ਨੀ ਵਿੱਚ ਭਾਰਤੀ ਦੰਡ ਸੰહਿਤਾ ਦੀਆਂ ਧਾਰਾਵਾਂ 316(2), 318(4) ਬੀਐਨਐਸ ਅਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਹੇਠ ਮੁਕੱਦਮਾ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਪੁਲਿਸ ਵੱਲੋਂ ਸ਼ਿਕਾਇਤਕਰਤਾ ਡੋਰੇ ਨਾਇਕ ਦੀ ਭੂਮਿਕਾ ਦੀ ਵੀ ਪੂਰੀ ਜਾਂਚ ਕਰਨ ਦੀ ਗੱਲ ਕਹੀ ਗਈ ਹੈ, ਤਾਂ ਜੋ ਜ਼ਿਲ੍ਹੇ ਵਿੱਚ ਜਾਲਸਾਜ਼ੀ ਕਰ ਰਹੀਆਂ ਇਮੀਗ੍ਰੇਸ਼ਨ ਫ਼ਰਮਾਂ ਨੂੰ ਬੇਨਕਾਬ ਕੀਤਾ ਜਾ ਸਕੇ।
Get all latest content delivered to your email a few times a month.