ਤਾਜਾ ਖਬਰਾਂ
ਸਾਬਕਾ ਰੱਖਿਆ ਸਕੱਤਰ ਅਜੈ ਕੁਮਾਰ ਬਣੇ ਯੂਪੀਐਸਸੀ ਦੇ ਨਵੇਂ ਚੇਅਰਮੈਨ
ਭਾਰਤ ਸਰਕਾਰ ਨੇ ਕੇਂਦਰੀ ਸਿਵਲ ਸੇਵਾਵਾਂ ਦੀ ਚੋਣ ਸੰਸਥਾ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦੇ ਨਵੇਂ ਚੇਅਰਮੈਨ ਵਜੋਂ ਅਜੈ ਕੁਮਾਰ ਦੀ ਨਿਯੁਕਤੀ ਦੀ ਘੋਸ਼ਣਾ ਕਰ ਦਿੱਤੀ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਮਨਜ਼ੂਰੀ ਦੇਣ ਮਗਰੋਂ ਇਹ ਨਿਯੁਕਤੀ ਲਾਗੂ ਹੋ ਗਈ ਹੈ।
ਅਜੈ ਕੁਮਾਰ, ਜੋ ਕਿ 1985 ਬੈਚ ਦੇ ਕੇਰਲ ਕੇਡਰ ਦੇ ਸੇਵਾਮੁਕਤ ਆਈਏਐਸ ਅਫਸਰ ਹਨ, 2019 ਤੋਂ 2022 ਤੱਕ ਦੇਸ਼ ਦੇ ਰੱਖਿਆ ਸਕੱਤਰ ਰਹਿ ਚੁੱਕੇ ਹਨ। ਉਹ ਪ੍ਰੀਤੀ ਸੂਦਨ ਦੀ ਜਗ੍ਹਾ ਲੈ ਰਹੇ ਹਨ, ਜਿਨ੍ਹਾਂ ਨੇ ਆਪਣਾ ਕਾਰਜਕਾਲ 29 ਅਪ੍ਰੈਲ ਨੂੰ ਪੂਰਾ ਕੀਤਾ।
UPSC ਦੇ ਅਧੀਨ IAS, IFS ਅਤੇ IPS ਸਮੇਤ ਹੋਰ ਸਿਵਲ ਸੇਵਾਵਾਂ ਲਈ ਪ੍ਰੀਖਿਆਵਾਂ ਆਯੋਜਿਤ ਕੀਤੀਆਂ ਜਾਂਦੀਆਂ ਹਨ। ਕਮਿਸ਼ਨ ਵਿੱਚ ਇੱਕ ਚੇਅਰਮੈਨ ਅਤੇ ਵੱਧ ਤੋਂ ਵੱਧ 10 ਮੈਂਬਰ ਹੋ ਸਕਦੇ ਹਨ, ਜਿਨ੍ਹਾਂ ਵਿੱਚੋਂ ਫਿਲਹਾਲ ਦੋ ਅਹੁਦੇ ਖ਼ਾਲੀ ਹਨ। ਚੇਅਰਮੈਨ ਦੀ ਮਿਆਦ 6 ਸਾਲ ਜਾਂ ਉਮਰ ਦੇ 65 ਸਾਲ ਹੋਣ ਤੱਕ ਹੁੰਦੀ ਹੈ।
Get all latest content delivered to your email a few times a month.