ਤਾਜਾ ਖਬਰਾਂ
ਨਵੀਂ ਦਿੱਲੀ- ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਸੀ। ਇਸ ਹਮਲੇ ਤੋਂ ਬਾਅਦ, ਭਾਰਤ ਨੇ ਜਵਾਬੀ ਕਾਰਵਾਈ ਕੀਤੀ ਅਤੇ ਪਾਕਿਸਤਾਨ ਵਿਰੁੱਧ ਕਈ ਸਖ਼ਤ ਫੈਸਲੇ ਲਏ। ਇਸ ਵਿੱਚ ਸਭ ਤੋਂ ਔਖਾ ਫੈਸਲਾ ਪਾਣੀ ਅਤੇ ਪਾਕਿਸਤਾਨੀਆਂ ਦੇ ਦੇਸ਼ ਛੱਡਣ ਸੰਬੰਧੀ ਸੀ। ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਇਹ ਤਣਾਅ ਹੋਰ ਵਧ ਗਿਆ। ਹਾਲਾਂਕਿ, ਦੋਵਾਂ ਦੇਸ਼ਾਂ ਵਿਚਕਾਰ 10 ਮਈ ਨੂੰ ਸ਼ਾਮ 5 ਵਜੇ ਜੰਗਬੰਦੀ ਦਾ ਐਲਾਨ ਕੀਤਾ ਗਿਆ ਸੀ। ਇਸ ਦੌਰਾਨ, ਅੱਜ ਯਾਨੀ 11 ਮਈ ਨੂੰ, ਚਨਾਬ ਨਦੀ 'ਤੇ ਬਣੇ ਡੈਮਾਂ ਤੋਂ ਵੀ ਪਾਣੀ ਛੱਡਿਆ ਗਿਆ।
ਦੱਸਣਯੋਗ ਹੈ ਕਿ ਪਹਿਲਗਾਮ ਹਮਲੇ ਤੋਂ ਬਾਅਦ, ਭਾਰਤ ਨੇ ਪਾਕਿਸਤਾਨ ਨਾਲ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰ ਦਿੱਤਾ ਸੀ। ਉਹਨਾਂ ਨੇ ਚਨਾਬ ਦਰਿਆ 'ਤੇ ਬਣੇ ਦੋ ਡੈਮਾਂ ਰਾਹੀਂ ਪਾਣੀ ਨੂੰ ਰੋਕਿਆ ਸੀ। ਇਸ ਕਾਰਨ ਪਾਕਿਸਤਾਨ ਵਿੱਚ ਚਨਾਬ ਨਦੀ ਦਾ ਪਾਣੀ ਦਾ ਪੱਧਰ ਡਿੱਗ ਗਿਆ ਅਤੇ ਇਹ ਸੁੱਕਣ ਲੱਗ ਪਿਆ। ਭਾਰਤ ਵੱਲੋਂ ਪਾਣੀ ਦੀ ਸਪਲਾਈ ਬੰਦ ਕਰਨ ਤੋਂ ਬਾਅਦ ਪਾਕਿਸਤਾਨ ਨੂੰ ਵੱਡਾ ਨੁਕਸਾਨ ਹੋਇਆ।ਹੁਣ ਭਾਰਤ ਨੇ ਚਨਾਬ ਨਦੀ 'ਤੇ ਬਣੇ ਸਲਾਲ ਅਤੇ ਬਗਲੀਹਾਰ ਡੈਮਾਂ ਦੇ ਕਈ ਦਰਵਾਜ਼ੇ ਖੋਲ੍ਹ ਦਿੱਤੇ ਹਨ। ਅਜਿਹੇ ਵਿੱਚ ਹੁਣ ਪਾਕਿਸਤਾਨ ਵਿੱਚ ਹੜ੍ਹ ਆਉਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਭਾਰਤੀ ਪਾਸੇ ਤੋਂ ਗੇਟ ਖੋਲ੍ਹਣ ਤੋਂ ਬਾਅਦ, ਹੁਣ ਸੁੱਕੇ ਇਲਾਕੇ ਵਿੱਚ ਹਰ ਪਾਸੇ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ। ਭਾਵੇਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਹੋ ਗਈ ਹੈ, ਪਰ ਸਿੰਧੂ ਜਲ ਸੰਧੀ ਅਜੇ ਵੀ ਮੁਅੱਤਲ ਹੈ।
ਭਾਰਤ ਨੇ ਪਿਛਲੇ ਹਫ਼ਤੇ ਹੀ ਚਨਾਬ ਨਦੀ ਦਾ ਪਾਣੀ ਰੋਕ ਦਿੱਤਾ ਸੀ। ਇਸ ਵਿੱਚ ਪਹਿਲਾਂ ਬਗਲੀਹਾਰ ਡੈਮ ਅਤੇ ਫਿਰ ਸਲਾਲ ਡੈਮ ਨੂੰ ਬੰਦ ਕਰਕੇ ਪਾਣੀ ਰੋਕਿਆ ਗਿਆ। ਮੰਨਿਆ ਜਾ ਰਿਹਾ ਹੈ ਕਿ ਜੰਮੂ-ਕਸ਼ਮੀਰ ਵਿੱਚ ਹਾਲ ਹੀ ਵਿੱਚ ਹੋਈ ਬਾਰਿਸ਼ ਤੋਂ ਬਾਅਦ ਡੈਮ ਦੇ ਪਾਣੀ ਦਾ ਪੱਧਰ ਵਧ ਗਿਆ ਸੀ। ਇਸ ਲਈ ਡੈਮ ਦੇ ਗੇਟ ਖੋਲ੍ਹਣੇ ਪਏ। ਹਾਲਾਂਕਿ, ਡੈਮ ਦੇ ਗੇਟ ਖੋਲ੍ਹਣ ਦੇ ਪਿੱਛੇ ਅਸਲ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।
Get all latest content delivered to your email a few times a month.