ਤਾਜਾ ਖਬਰਾਂ
ਚੰਡੀਗੜ੍ਹ- ਭਾਰਤ ਪਾਕਿਸਤਾਨ ਦਰਮਿਆਨ ਜੰਗਬੰਦੀ ਕਰਵਾਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਸਾਤੀ ਦੇ ਮਸੀਹਾ ਕਹਾਉਣ ਦੇ ਹੱਕਦਾਰ ਬਣ ਗਏ ਹਨ । ਇਹਨਾਂ ਵਿਚਾਰਾ ਦਾ ਪ੍ਰਗਟਾਵਾ ਕਰਦਿਆ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸੀਨੀਅਰ ਅਕਾਲੀ ਆਗੂ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਹੈ ਕਿ ਮਾਨਵਤਾ ਦੇ ਭਲੇ ਲਈ ਦੋਹਾ ਦੇਸਾਂ ਨੂੰ ਆਪਣੇ ਮਸਲੇ ਮਿਲ ਬੈਠਕੇ ਹੱਲ ਕਰਨੇ ਚਾਹੀਦੇ ਹਨ । ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਬੀਤੇ ਸਮੇ ਦੌਰਾਨ ਬਹੁਤ ਸਾਰੀਆ ਅੱਤਵਾਦੀ ਘਟਨਾਵਾਂ ਨੇ ਭਾਰਤ ਪਾਕਿਸਤਾਨ ਦਾ ਬੇਸ਼ੁਮਾਰ ਨੁਕਸਾਨ ਕੀਤਾ ਹੈ ਗੋਲੀ ਕਿਸੇ ਮਸਲੇ ਦਾ ਹੱਲ ਨਹੀ । ਦੋਹਾ ਦੇਸਾਂ ਨੂੰ ਆਪਣੇ ਵਪਾਰਿਕ ਰਿਸਤੇ ਸਮਾਜਿਕ ਰਿਸਤੇ ਚੰਗੇ ਬਣਾਉਣ ਲਈ ਸਿਵਲ ਸੋਸਾਇਟੀ ਦੀਆ ਸੇਵਾਵਾ ਵੀ ਲੈਣੀਆ ਚਾਹੀਦੀਆ ਹਨ । ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਕੇਦਰ ਸਰਕਾਰ ਪਾਸੋ ਮੰਗ ਕੀਤੀ ਕਿ ਉਹ ਪੰਜਾਬ ਸਮੇਤ ਜਿਥੇ ਜਿਥੇ ਜਾਨੀ ਮਾਲੀ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਲਈ ਆਮ ਜਨਤਾ ਲਈ ਵੱਡੀ ਆਰਥਿਕ ਮਦਦ ਦਾ ਐਲਾਨ ਕਰੇ ।
Get all latest content delivered to your email a few times a month.