ਤਾਜਾ ਖਬਰਾਂ
ਭਾਰਤ ਤੇ ਪਾਕਿਸਤਾਨ ਵਿੱਚ ਛੜੀ ਜੰਗ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਵੱਲੋਂ ਵੀ ਵੱਡੇ ਫੈਸਲੇ ਲਿੱਤੇ ਜਾ ਰਹੇ ਹਨ ਜਿਸ ਦੇ ਤਹਿਤ ਬੀਤੇ ਦਿਨ ਪੂੰਛ ਵਿੱਚ ਹੋਏ ਪਾਕਿਸਤਾਨ ਦੇ ਹਮਲੇ ਦੇ ਦੌਰਾਨ ਜਖਮੀ ਲੋਕਾਂ ਦਾ ਹਾਲ-ਚਾਲ ਜਾਣਨ ਵਾਸਤੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪੁੱਜੇ ਹਨ। ਜਿੱਥੇ ਉਹਨਾਂ ਵੱਲੋਂ ਜਖਮੀਆਂ ਦਾ ਹਾਲ -ਚਾਲ ਜਾਣਨ 'ਤੇ ਹੀ ਉਹਨਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਹਰ ਇੱਕ ਸਹਾਇਤਾ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਇਸ ਜੰਗ ਦੇ ਦੌਰਾਨ ਕੋਈ ਵੀ ਅਗਰ ਵਿਅਕਤੀ ਜਖਮੀ ਹੁੰਦਾ ਹੈ ਤਾਂ ਉਸ ਦਾ ਖਰਚਾ ਸਾਰਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ।
ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਚੱਲ ਰਹੇ ਯੁੱਧ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਵੀ ਆਪਣਾ ਅਹਿਮ ਰੋਲ ਅਦਾ ਕਰਦੀ ਹੋਈ ਨਜ਼ਰ ਆ ਰਹੀ ਹੈ ਤਾਜ਼ਾ ਮਾਮਲਾ ਹੈ ਅੰਮ੍ਰਿਤਸਰ ਦਾ ਜਿੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਨਿੱਜੀ ਹਸਪਤਾਲ ਚ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਜਿੱਥੇ ਜਖਮੀ ਦਾ ਪਤਾ ਲਿਆ ਗਿਆ, ਉੱਥੇ ਹੀ ਉਹਨਾਂ ਵੱਲੋਂ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਹਰ ਇੱਕ ਉਸ ਵਿਅਕਤੀ ਦੇ ਨਾਲ ਹਾਂ ਜੋ ਭਾਰਤ ਤੇ ਪਾਕਿਸਤਾਨ ਦੇ ਜੰਗ ਦੇ ਦੌਰਾਨ ਗੰਭੀਰ ਰੂਪ ਦੇ ਵਿੱਚ ਜਖਮੀ ਹੋਵੇਗਾ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਬੀਐਸਐਫ ਆਰਮੀ ਅਤੇ ਬਾਰਡਰ ਸਿਕਿਉਰਟੀ ਫੋਰਸਿਸ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਹਾਂ ਉਥੇ ਹੀ ਆਮ ਲੋਕਾਂ ਦੀ ਸਿਹਤ ਨੂੰ ਦੇਖਦੇ ਹੋਏ ਅਸੀਂ ਅਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਹਰ ਇੱਕ ਸੰਭਵ ਮਦਦ ਜਖਮੀਆਂ ਦੀ ਕੀਤੀ ਜਾਵੇ। ਉਥੇ ਉਹਨਾਂ ਨੇ ਕਿਹਾ ਕਿ ਪੁੰਛ ਵਿੱਚ ਜੋ ਲੋਕ ਜ਼ਖਮੀ ਹੋਏ ਹਨ ਉਸ ਦਾ ਹਾਲ-ਚਾਲ ਜਾਣਨ ਵਾਸਤੇ ਮੈਂ ਪਹੁੰਚਿਆ ਹਾਂ ਅਤੇ ਇਹਨਾਂ ਦੀ ਹਰ ਇੱਕ ਸੰਭਵ ਮਦਦ ਕੀਤੀ ਜਾਵੇਗੀ। ਮੰਤਰੀ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਸਰਕਾਰੀ ਹਸਪਤਾਲਾਂ ਦੇ ਵਿੱਚ ਪੂਰੀ ਤਿਆਰੀ ਦੀ ਗੱਲ ਵੀ ਕੀਤੀ ਗਈ ਉਹਨਾਂ ਨੇ ਕਿਹਾ ਸਰਕਾਰੀ ਹਸਪਤਾਲਾਂ ਦੇ ਵਿੱਚ 600 ਦੇ ਕਰੀਬ ਬੈਡ ਲਗਾ ਦਿੱਤੇ ਗਏ ਹਨ ਅਗਰ ਅਨੁਸੂਖਾਮੀ ਘਟਨਾ ਕੋਈ ਹੁੰਦੀ ਹੈ ਤਾਂ ਉਸ ਨਾਲ ਨਜਿਠਣ ਲਈ ਸਾਡੀ ਸਾਰੀ ਟੀਮ ਤਿਆਰ ਹੈ।
ਇਥੇ ਦੱਸਣ ਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਵਿੱਚ ਲਗਾਤਾਰ ਤਣਾਅ ਵੱਧਦਾ ਜਾ ਰਿਹਾ ਹੈ ਅਤੇ ਇਸ ਤਣਾਅ ਦੇ ਦੌਰਾਨ ਬਹੁਤ ਸਾਰੇ ਸੁਵੀਲੀਅਨਸ ਨੂੰ ਵੀ ਟਾਰਗੇਟ ਪਾਕਿਸਤਾਨ ਵੱਲੋਂ ਕੀਤਾ ਜਾ ਰਿਹਾ ਹੈ। ਜਿਸ ਦੇ ਤਹਿਤ ਹੁਣ ਪੰਜਾਬ ਸਰਕਾਰ ਵੱਲੋਂ ਵੀ ਪਹਿਲ ਕਰਮੀ ਕਰਦੇ ਹੋਏ ਇੱਕ ਵੱਡਾ ਫੈਸਲਾ ਦਿੱਤਾ ਗਿਆ ਹੈ ਜਿਸ ਵਿੱਚ ਜ਼ਖਮੀ ਦੇ ਫਰੀ ਇਲਾਜ ਅਤੇ ਸਰਕਾਰੀ ਹਸਪਤਾਲਾਂ ਦੇ ਵਿੱਚ 600 ਦੇ ਕਰੀਬ ਬੈਡ ਲਗਾਏ ਗਏ ਹਨ ਤਾਂ ਜੋ ਕਿ ਕੋਈ ਵੀ ਅਨਸਖਾਵੀ ਘਟਨਾ ਹੁੰਦੀ ਹੈ ਤਾਂ ਉਸ ਨਾਲ ਨਿਜਠਿਆ ਜਾ ਸਕੇ ਹੁਣ ਵੇਖਣਾ ਹੋਵੇਗਾ ਕਿ ਭਾਰਤ ਪਾਕਿਸਤਾਨ ਦੇ ਦਰਮਿਆਨ ਹੋ ਰਹੀ ਜੰਗ ਕਦੋਂ ਤੱਕ ਰੁਕਦੀ ਹੈ ਅਤੇ ਜੇਕਰ ਇਹ ਜੰਗ ਤੇਜ ਹੁੰਦੀ ਹੈ ਤਾਂ ਆਮ ਲੋਕਾਂ ਦੇ ਲਈ ਪੰਜਾਬ ਸਰਕਾਰ ਹੋਰ ਕੀ-ਕੀ ਸਹੂਲਤਾਂ ਲੈ ਕੇ ਆ ਸਕਦੀ ਹੈ।
Get all latest content delivered to your email a few times a month.