ਤਾਜਾ ਖਬਰਾਂ
ਅੰਮ੍ਰਿਤਸਰ - ਪੰਜਾਬ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਮੋਹਿੰਦਰ ਭਗਤ ਦੇ ਵੱਲੋਂ ਰਾਮ ਤੀਰਥ ਰੋਡ ਦੇ ਨੇੜੇ ਪਿੰਡ ਵੱਡਾਲਾ ਭਿੱਟੇਵੱਡ ਪਹੁੰਚੇ ਅਤੇ ਉਸ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ ਹੈ, ਜਿੱਥੇ ਦੇਰ ਰਾਤ ਪਾਕਿਸਤਾਨ ਦੇ ਵੱਲੋਂ ਡਰੋਨ ਸੁੱਟਿਆ ਗਿਆ ਸੀ।
ਦੋਵੇਂ ਮੰਤਰੀ ਸਾਹਿਬਾਨਾਂ ਦੇ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਪੰਜਾਬ ਵਾਸੀਆਂ ਦੇ ਨਾਲ ਖੜੀ , ਅੱਜ ਉਹ ਰਾਮਤੀਰਥ ਰੋਡ ਦੇ ਪਿੰਡ ਵਡਾਲਾ ਭਿੱਠੇਵਡ ਪਿੰਡ ਵਿਖੇ ਪਹੁੰਚੇ ਹਨ ਅਤੇ ਮੌਕੇ ਦਾ ਜਾਇਜ਼ਾ ਲੈ ਰਹੇ ਹਨ ਅਤੇ ਪਿੰਡ ਵਾਲਿਆਂ ਦੇ ਨਾਲ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡ ਵਾਲਿਆਂ ਦੇ ਨਾਲ ਖੜੀ ਪਿੰਡ ਵਾਲੇ ਜੋ ਵੀ ਕਹਿਣਗੇ ਉਹਨਾਂ ਦੀ ਹਰ ਇੱਕ ਸੰਭਵ ਮਦਦ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਜਾਵੇਗੀ, ਉਹਨਾਂ ਨੇ ਕਿਹਾ ਕਿ ਦੇਰ ਰਾਤ ਸਾਡੀ ਆਰਬੀ ਦੇ ਵੱਲੋਂ ਹਵਾ ਦੇ ਵਿੱਚ ਹੀ ਡਰੋਨ ਨੂੰ ਡਿਫਿਊਜ ਕਰ ਦਿੱਤਾ ਗਿਆ ਸੀ, ਪਰ ਫਿਰ ਵੀ ਕੁਝ ਸਮੇਂ ਬਾਅਦ ਆਰਮੀ ਪਹੁੰਚ ਰਹੀ ਹੈ ਅਤੇ ਇਸ ਨੂੰ ਨਸ਼ਟ ਕੀਤਾ ਜਾਵੇਗਾ।, ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਦੇ ਵਿੱਚ 600 ਬੈਡ ਦੀ ਸੁਵਿਧਾ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ।, ਰੱਬ ਨਾ ਕਰੇ ਕਿ ਇਸ ਤਰ੍ਹਾਂ ਦੇ ਹਾਲਾਤ ਬਣਨ, ਪਰ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਵਾਸੀਆਂ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਜੋ ਵੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਆਰਮੀ ਦੀਆਂ ਹਦਾਇਤਾਂ ਹੈ ਉਸ ਦੀ ਪਾਲਨਾ ਕੀਤੀ ਜਾਵੇ।
Get all latest content delivered to your email a few times a month.