ਤਾਜਾ ਖਬਰਾਂ
ਜੰਮੂ-ਕਸ਼ਮੀਰ: ਧਰਮਸ਼ਾਲਾ ਦੇ ਐਚਪੀਸੀਏ ਮੈਦਾਨ 'ਤੇ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਚਾਲੇ ਚੱਲ ਰਹੇ ਮੈਚ ਨੂੰ ਪਾਕਿਸਤਾਨ ਦੇ ਹਮਲੇ ਦਰਮਿਆਨ ਰੋਕ ਦਿੱਤਾ ਗਿਆ ਹੈ। ਗਰਾਊਂਡ ਦੀਆਂ ਸਾਰੀਆਂ ਫਲੱਡ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਸਾਰੇ ਪ੍ਰਸ਼ੰਸ਼ਕਾਂ ਨੂੰ ਸਟੇਡੀਅਮ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਮੈਦਾਨ ਤੋਂ ਬਾਹਰ ਆਉਂਦੇ ਹੀ ਪ੍ਰਸ਼ੰਸਕਾਂ ਨੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਾਏ ਗਏ। ਮੈਚ ਰੁਕਣ ਤੱਕ ਪੰਜਾਬ ਨੇ 10.1 ਓਵਰਾਂ ਵਿੱਚ ਇੱਕ ਵਿਕਟ ਦੇ ਨੁਕਸਾਨ ’ਤੇ 122 ਦੌੜਾਂ ਬਣਾ ਲਈਆਂ ਸਨ। ਪ੍ਰਭਸਿਮਰਨ ਸਿੰਘ ਅਤੇ ਸ਼੍ਰੇਅਸ ਅਈਅਰ ਨਾਬਾਦ ਪਰਤੇ। ਪ੍ਰਿਯਾਂਸ਼ ਆਰੀਆ 70 ਦੌੜਾਂ ਬਣਾ ਕੇ ਆਊਟ ਹੋਏ। ਉਸ ਨੂੰ ਟੀ ਨਟਰਾਜਨ ਨੇ ਮਾਧਵ ਤਿਵਾਰੀ ਦੇ ਹੱਥੋਂ ਕੈਚ ਕਰਵਾਇਆ।
Get all latest content delivered to your email a few times a month.