ਤਾਜਾ ਖਬਰਾਂ
ਚੰਡੀਗੜ੍ਹ - ਚੰਡੀਗੜ੍ਹ ਦੇ ਸੈਕਟਰ 17 ਸਥਿਤ ਅੱਜ ਇੱਕ ਇਮਾਰਤ ਵਿੱਚ ਅਚਾਨਕ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਚੰਡੀਗੜ੍ਹ ਪੁਲੀਸ, ਫਾਇਰ ਬ੍ਰਿਗੇਡ, ਸਿਹਤ ਵਿਭਾਗ ਦੀ ਮੈਡੀਕਲ ਟੀਮ ਅਤੇ ਡੀਜੀਪੀ ਰਾਜਕੁਮਾਰ ਮੌਕੇ ’ਤੇ ਪਹੁੰਚ ਗਏ। ਕੁਝ ਸਮੇਂ ਬਾਅਦ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੀ ਮੌਕੇ ’ਤੇ ਪਹੁੰਚ ਗਏ।ਸਥਿਤੀ ਗੰਭੀਰ ਹੁੰਦੀ ਦੇਖ ਸੀਨੀਅਰ ਅਧਿਕਾਰੀਆਂ ਨੇ ਗ੍ਰਹਿ ਮੰਤਰਾਲੇ ਨੂੰ ਸੂਚਨਾ ਦਿੱਤੀ। ਇਸ ਤੋਂ ਤੁਰੰਤ ਬਾਅਦ NDRF ਦੀ ਟੀਮ ਪਹੁੰਚੀ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਡਾਕਟਰਾਂ ਦੀ ਟੀਮ ਵੀ ਪਹੁੰਚੀ।
ਇਸ ਦੌਰਾਨ ਅੰਦਰ ਫਸੇ ਕਈ ਲੋਕਾਂ ਨੂੰ NDRF ਦੀ ਟੀਮ ਨੇ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਮੈਡੀਕਲ ਸਹੂਲਤਾਂ ਦਿੱਤੀਆਂ ਗਈਆਂ। ਇਸ ਦੌਰਾਨ NDRF ਨੂੰ ਪਤਾ ਲੱਗਾ ਕਿ ਉਪਰਲੀ ਮੰਜ਼ਿਲ 'ਤੇ ਇਕ ਛੋਟਾ ਬੱਚਾ ਵੀ ਫਸਿਆ ਹੋਇਆ ਹੈ। ਤੁਰੰਤ ਇੱਕ ਵਿਸ਼ੇਸ਼ ਬਚਾਅ ਟੀਮ ਉੱਪਰ ਗਈ। ਕਾਫੀ ਮੁਸ਼ੱਕਤ ਤੋਂ ਬਾਅਦ ਸਿਪਾਹੀ ਨੇ ਬੱਚੇ ਨੂੰ ਰੱਸੀ ਦੀ ਮਦਦ ਨਾਲ ਲੱਕ ਨਾਲ ਬੰਨ੍ਹ ਕੇ ਸੁਰੱਖਿਅਤ ਹੇਠਾਂ ਉਤਾਰਿਆ। ਬੱਚੇ ਨੂੰ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਗਈ ਅਤੇ ਕੁਝ ਸਮੇਂ ਬਾਅਦ ਉਸ ਨੂੰ ਹੋਸ਼ ਆ ਗਿਆ। ਬਚਾਅ ਕਾਰਜ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਛੋਟੇ ਬੱਚਿਆਂ ਸਮੇਤ ਕਈ ਹੋਰ ਲੋਕ ਵੀ ਅੰਦਰ ਫਸੇ ਹੋਏ ਹਨ। NDRF ਨੇ ਮਸ਼ੀਨ ਨਾਲ ਰਸਤਾ ਬਣਾ ਕੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
ਮੌਕੇ 'ਤੇ ਪਹੁੰਚੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਦੱਸਿਆ ਕਿ ਇਹ ਸਮੁੱਚੀ ਕਾਰਵਾਈ ਅਸਲ ਵਿੱਚ ਇੱਕ ਮੌਕ ਡਰਿੱਲ ਸੀ, ਜਿਸ ਦਾ ਮਕਸਦ ਐਮਰਜੈਂਸੀ ਦੀ ਸਥਿਤੀ ਵਿੱਚ ਸਾਰੇ ਵਿਭਾਗਾਂ ਦੀ ਤਿਆਰੀ ਨੂੰ ਚੈੱਕ ਕਰਨਾ ਸੀ। ਇਹ ਡ੍ਰਿਲ ਪੂਰੀ ਤਰ੍ਹਾਂ ਸਫਲ ਰਹੀ ਅਤੇ ਸਾਰੀਆਂ ਏਜੰਸੀਆਂ ਦਾ ਜਵਾਬ ਸਮਾਂ ਸ਼ਲਾਘਾਯੋਗ ਰਿਹਾ।
Get all latest content delivered to your email a few times a month.