ਤਾਜਾ ਖਬਰਾਂ
ਨਵੀਂ ਦਿੱਲੀ- ਇੰਡੀਅਨ ਆਈਡਲ-12 ਦੇ ਜੇਤੂ ਪਵਨਦੀਪ ਰਾਜਨ ਦੀ ਕਾਰ ਅਮਰੋਹਾ, ਯੂਪੀ ਵਿੱਚ ਹਾਦਸਾਗ੍ਰਸਤ ਹੋ ਗਈ। ਉਹ ਐਮਜੀ-ਹੈਕਟਰ ਵਿੱਚ ਉੱਤਰਾਖੰਡ ਤੋਂ ਦਿੱਲੀ ਜਾ ਰਿਹਾ ਸੀ। ਇਹ ਘਟਨਾ ਐਤਵਾਰ-ਸੋਮਵਾਰ ਦੇਰ ਰਾਤ ਕਰੀਬ 2.30 ਵਜੇ ਗਜਰੌਲਾ ਥਾਣਾ ਖੇਤਰ ਦੇ ਨੈਸ਼ਨਲ ਹਾਈਵੇ-9 'ਤੇ ਸੀਓ ਦਫ਼ਤਰ ਦੇ ਸਾਹਮਣੇ ਵਾਪਰੀ।
ਹਾਦਸੇ 'ਚ ਪਵਨਦੀਪ ਰਾਜਨ ਦੇ ਨਾਲ-ਨਾਲ ਉਸਦਾ ਦੋਸਤ ਅਜੇ ਮਹਿਰਾ ਅਤੇ ਡਰਾਈਵਰ ਰਾਹੁਲ ਸਿੰਘ ਬੋਹੜ ਵੀ ਜ਼ਖਮੀ ਹੋ ਗਏ। ਤਿੰਨੋਂ ਉਤਰਾਖੰਡ ਦੇ ਚੰਪਾਵਤ ਦੇ ਰਹਿਣ ਵਾਲੇ ਹਨ। ਪੁਲਿਸ ਮੁਤਾਬਕ ਡਰਾਈਵਰ ਨੂੰ ਨੀਂਦ ਆ ਗਈ। ਇਸ ਤੋਂ ਬਾਅਦ ਤੇਜ਼ ਰਫਤਾਰ ਕਾਰ ਸੜਕ ਕਿਨਾਰੇ ਖੜ੍ਹੇ ਕੈਂਟਰ ਨਾਲ ਟਕਰਾ ਗਈ।
ਪਵਨਦੀਪ ਸਮੇਤ ਤਿੰਨੋਂ ਜ਼ਖਮੀਆਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਨੋਇਡਾ ਦੇ ਫੋਰਟਿਸ ਹਸਪਤਾਲ 'ਚ ਭਰਤੀ ਕਰਵਾਇਆ ਹੈ। ਫਿਲਹਾਲ ਉਹ ਆਈ.ਸੀ.ਯੂ. 'ਚ ਦਾਖ਼ਲ ਹੈ, ਪਵਨਦੀਪ ਦੀ ਖੱਬੀ ਲੱਤ ਅਤੇ ਸੱਜੇ ਹੱਥ 'ਤੇ ਸੱਟਾਂ ਲੱਗੀਆਂ ਹਨ। ਡਰਾਈਵਰ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਕਾਰ ਦੇ ਦੋ ਏਅਰਬੈਗ ਖੁੱਲ੍ਹੇ ਹਨ। ਗਾਇਕ ਡਰਾਈਵਰ ਦੇ ਨਾਲ ਵਾਲੀ ਸੀਟ 'ਤੇ ਬੈਠਾ ਸੀ। ਪਿਛਲੀ ਸੀਟ 'ਤੇ ਉਸ ਦਾ ਦੋਸਤ ਅਜੇ ਮਹਿਰਾ ਬੈਠਾ ਸੀ।
ਫੋਰਟਿਸ ਹਸਪਤਾਲ ਤੋਂ ਜਾਰੀ ਮੈਡੀਕਲ ਬੁਲੇਟਿਨ ਦੇ ਅਨੁਸਾਰ, ਜਖ਼ਮੀ ਪਵਨਦੀਪ ਰਾਜਨ ਨੂੰ ਸੜਕ ਹਾਦਸੇ ਤੋਂ ਬਾਅਦ ਆਰਥੋਪੈਡਿਕਸ ਟੀਮ ਦੀ ਦੇਖਭਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਸ ਦੇ ਸਰੀਰ ਦੇ ਕਈ ਅੰਗ ਫਰੈਕਚਰ ਹੋ ਗਏ ਹਨ। ਫਿਲਹਾਲ ਉਸ ਦੀ ਹਾਲਤ ਸਥਿਰ ਹੈ ਅਤੇ ਉਹ ਹੋਸ਼ ਵਿਚ ਹੈ। ਜਲਦੀ ਹੀ ਉਸ ਦੀਆਂ ਕਈ ਸਰਜਰੀਆਂ ਹੋਣਗੀਆਂ। ਡਾਕਟਰਾਂ ਦੀ ਟੀਮ ਉਸ ਦੀ ਹਾਲਤ 'ਤੇ ਨੇੜਿਓਂ ਨਜ਼ਰ ਰੱਖ ਰਹੀ ਹੈ।
Get all latest content delivered to your email a few times a month.