ਤਾਜਾ ਖਬਰਾਂ
ਬਟਾਲਾ- ਪੁਲਿਸ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਪਿੰਡ ਡੇਰਾ ਪਠਾਣਾ ਵਿੱਚ ਦੋ ਸਕੇ ਫੌਜੀ ਭਰਾਵਾਂ ਨੂੰ ਫੋਨ ਕਾਲ ਜਰੀਏ ਪਹਿਲਾਂ ਫਰੋਤੀ ਮੰਗੀ ਗਈ ਤੇ ਫਰੋਤੀ ਨਾ ਦੇਣ ਤੇ ਸਕੂਲ ਜਾਂਦੇ ਬੱਚਿਆਂ ਨੂੰ ਅਗਵਾਹ ਕਰਨ ਲਈ ਧਮਕੀ ਮਿਲਣ ਤੋਂ ਬਾਅਦ ਪੂਰੇ ਪਰਿਵਾਰ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੇਵਾ ਮੁਕਤ ਫੌਜੀ ਲਖਵਿੰਦਰ ਸਿੰਘ ਅਤੇ ਆਰਮੀ ਵਿੱਚ ਸੇਵਾ ਨਿਭਾ ਰਹੇ ਉਸਦੇ ਛੋਟੇ ਭਰਾ ਪ੍ਰਗਟ ਸਿੰਘ ਨੇ ਕਿਹਾ ਕਿ ਬੀਤੀ 2 ਮਈ ਸ਼ਾਮ ਕਰੀਬ 8 ਵਜੇ ਇੱਕ ਸਫਿਟ ਕਾਰ ਸਵਾਰ 4 ਤੋ 5 ਅਣਪਛਾਤੇ ਵਿਅਕਤੀਆਂ ਉਨ੍ਹਾਂ ਦੇ ਘਰ ਆਏ ਘਰ ਦੇ ਬਾਹਰ ਲੱਗੇ ਗੇਟ ਨਾਲ ਜਬਰਦਸਤੀ ਕਰਕੇ ਧਮਕੀਆਂ ਦਿੰਦੇ ਹੋਏ ਚਲੇ ਗਏ।ਉਨ੍ਹਾਂ ਕਿਹਾ ਕਿ ਅਗਲੇ ਦਿਨ ਫਿਰ ਉਨ੍ਹਾਂ ਨੂੰ ਇੱਕ ਲੋਕਲ ਮੋਬਾਇਲ ਨੰਬਰ ਤੋਂ ਫੋਨ ਆਇਆ ਤੇ ਉਸ ਵੱਲੋਂ ਉਨ੍ਹਾਂ ਦੇ ਸਕੂਲ ਗਏ ਬੱਚਿਆਂ ਨੂੰ ਰਸਤੇ ਅਗਵਾਹ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ 3 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ।ਉਹਨਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਜਦੋਂ ਉਹ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਵਿਖੇ ਲਿਖਤੀ ਦਰਖਾਸਤ ਦੇਣ ਪਹੁੰਚੇ ਤਾਂ ਉਸ ਟਾਇਮ ਉਨ੍ਹਾਂ ਨੂੰ ਉਸੇ ਨੰਬਰ ਤੋਂ ਫੋਨ ਆ ਗਿਆ।ਉਨ੍ਹਾਂ ਵੱਲੋਂ ਆਪਣਾ ਮੋਬਾਈਲ ਫੋਨ ਦਰਖਾਸਤ ਲਿਖ ਰਹੇ ਪੁਲਿਸ ਅਧਿਕਾਰੀ ਨੂੰ ਦੇ ਦਿੱਤਾ ਪੁਲਿਸ ਅਧਿਕਾਰੀ ਵੱਲੋਂ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਉਹਨਾਂ ਨੂੰ ਪਿੰਡ ਰਸੀਕੇ ਤਲਾ ਮਿਲਣ ਲਈ ਕਿਹਾ ਗਿਆ ਤੇ ਉਹਨਾਂ ਵੱਲੋਂ ਆਪਣੀ ਪ੍ਰਾਈਵੇਟ ਗੱਡੀ ਤੇ ਪੁਲਿਸ ਅਧਿਕਾਰੀਆਂ ਨੂੰ ਨਾਲ ਲੈ ਕੇ ਮੋਬਾਈਲ ਫੋਨ ਕਰ ਰਹੇ ਨੌਜਵਾਨ ਕੋਲ ਪਹੁੰਚੇ ਤਾਂ ਪੁਲਿਸ ਵੱਲੋਂ ਉਹਨਾਂ ਉਸ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ। ਪਰ ਪੀੜਿਤ ਪਰਿਵਾਰ ਵੱਲੋਂ ਪੁਲਿਸ ਦੀ ਢਿੱਲੀ ਕਾਰਵਾਈ ਉੱਪਰ ਸਵਾਲੀਆ ਚਿੰਨ ਖੜੇ ਕੀਤੇ ਜਾ ਰਹੇ ਹਨ ਉਨਾ ਕਿਹਾ ਜੇਕਰ ਕਲਮ ਉਹਨਾਂ ਦੇ ਬੱਚਿਆਂ ਦੇ ਨਾਲ ਕੋਈ ਵੀ ਭਾਸ਼ਾ ਵਾਪਰਦਾ ਹੈ ਤਾਂ ਉਸਦਾ ਕੌਣ ਜਿੰਮੇਵਾਰ ਹੋਵੇਗਾ ਇਸ ਮੌਕੇ ਪੀੜਿਤ ਪਰਿਵਾਰ ਵੱਲੋਂ ਪੰਜਾਬ ਸਰਕਾਰ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਫੜੇ ਗਏ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਜਦੋਂ ਪੱਤਰਕਾਰਾਂ ਵੱਲੋਂ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਕੇ ਬਣਦੀ ਦੀ ਕਾਰਵਾਈ ਕਰਨ ਦੀ ਗੱਲ ਆਖੀ ਗਈ।
Get all latest content delivered to your email a few times a month.