ਤਾਜਾ ਖਬਰਾਂ
ਅਪ੍ਰੈਲ 2025 ਦੇ ਮਹੀਨੇ ਵਿੱਚ ਪੰਜਾਬ ਸਰਕਾਰ ਨੇ ਗੂਡਜ਼ ਐਂਡ ਸਰਵਿਸਿਜ਼ ਟੈਕਸ (GST) ਦੇ ਰੂਪ ਵਿੱਚ 2654 ਕਰੋੜ ਰੁਪਏ ਦੀ ਰਿਕਾਰਡ ਰਕਮ ਇਕੱਠੀ ਕਰ ਕੇ ਨਵਾਂ ਇਤਿਹਾਸ ਰਚਿਆ ਹੈ। ਇਹ ਰਕਮ ਹੁਣ ਤੱਕ ਦੇ ਕਿਸੇ ਵੀ ਇੱਕ ਮਹੀਨੇ ਦੀ ਸਭ ਤੋਂ ਵੱਧ GST ਕੁਲੈਕਸ਼ਨ ਹੈ। ਇਹ ਰਾਜ ਦੀ ਵਧ ਰਹੀ ਆਮਦਨ ਅਤੇ ਵਿੱਤ ਮਜ਼ਬੂਤੀ ਦੀ ਨਿਸ਼ਾਨੀ ਮੰਨੀ ਜਾ ਰਹੀ ਹੈ। ਪਿਛਲੇ ਸਾਲ ਅਪ੍ਰੈਲ 2024 ਵਿੱਚ ਇਹ ਰਕਮ 2216 ਕਰੋੜ ਸੀ। ਇਸ ਵਾਰ 438 ਕਰੋੜ ਰੁਪਏ ਦਾ ਵਾਧਾ ਹੋਇਆ ਹੈ, ਜੋ 19.77% ਦੀ ਉਚਾਲ ਦਰਸਾਉਂਦਾ ਹੈ। ਇਹ ਵਾਧਾ ਰਾਜ ਦੀ ਆਰਥਿਕ ਸਥਿਤੀ 'ਚ ਹੋ ਰਹੀ ਮਜ਼ਬੂਤੀ ਦੀ ਪਛਾਣ ਵਜੋਂ ਵੇਖਿਆ ਜਾ ਰਿਹਾ ਹੈ।
Get all latest content delivered to your email a few times a month.