ਤਾਜਾ ਖਬਰਾਂ
ਪੰਜਾਬ ਵਿੱਚ 31 ਮਾਰਚ ਤੋਂ ਬਾਅਦ ਨਵੇਂ ਸ਼ਰਾਬ ਦੇ ਠੇਕੇ ਅਲਾਟ ਹੋਏ ਹਨ, ਅਤੇ ਅੰਮ੍ਰਿਤਸਰ ਦੇ ਨਿਊ ਅੰਮ੍ਰਿਤਸਰ ਅਤੇ ਰਣਜੀਤ ਐਵਨ ਵਿੱਚ ਆਰਕੇ ਇੰਟਰਪ੍ਰਾਈਜ਼ਰ ਵੱਲੋਂ ਸ਼ਰਾਬ ਦੇ ਠੇਕੇ ਲਏ ਗਏ ਹਨ। ਪਰ ਹੁਣ ਐਕਸਾਈਜ਼ ਵਿਭਾਗ ਵੱਲੋਂ ਇਹ ਠੇਕੇ ਦੋ ਦਿਨ ਲਈ ਸੀਲ ਕਰ ਦਿੱਤੇ ਗਏ ਹਨ। ਇਸ ਫੈਸਲੇ ਦੇ ਬਾਅਦ, ਆਰਕੇ ਇੰਟਰਪ੍ਰਾਈਜ਼ਰ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਐਕਸਾਈਜ਼ ਵਿਭਾਗ ਉੱਤੇ ਕਈ ਗੰਭੀਰ ਇਲਜ਼ਾਮ ਲਗਾਏ ਹਨ। ਉਹਨਾਂ ਕਿਹਾ ਕਿ ਜਦੋਂ ਤੋਂ ਅਸੀਂ ਨਵੇਂ ਠੇਕੇ ਲਏ ਹਨ, ਤਦੋਂ ਤੋਂ ਅਸੀਂ ਆਪਣਾ ਸਾਰਾ ਰਜਿਸਟਰ ਸਹੀ ਢੰਗ ਨਾਲ ਮੈਨਟੇਨ ਕੀਤਾ ਹੈ ਅਤੇ ਐਕਸਾਈਜ਼ ਇੰਸਪੈਕਟਰ ਦੇ ਦਸਤਖਤ ਵੀ ਹਨ। ਉਹਨਾਂ ਦਾ ਕਹਿਣਾ ਹੈ ਕਿ ਸਾਈਡ ਵਿਭਾਗ ਦੇ ਕੁਝ ਅਧਿਕਾਰੀ ਉਨ੍ਹਾਂ ਨੂੰ ਸ਼ਰਾਬ ਡਬਲ ਰੇਟ ਤੇ ਵੇਚਣ ਲਈ ਦਬਾਅ ਬਣਾ ਰਹੇ ਹਨ, ਜਿਸ ਨੂੰ ਉਹ ਸਵੀਕਾਰ ਨਹੀਂ ਕਰ ਰਹੇ, ਜਿਸ ਕਾਰਨ ਓਹਨਾਂ ਦੇ ਠੇਕੇ ਨੂੰ ਬੰਦ ਕਰਵਾਇਆ ਜਾ ਰਿਹਾ ਹੈ।
ਉਹਨਾਂ ਇਹ ਵੀ ਕਿਹਾ ਕਿ ਸਰਕਾਰ ਦਾ ਨਿਰਧਾਰਿਤ ਕੋਟਾ ਹੀ ਅਸੀਂ ਮੰਨ ਰਹੇ ਹਾਂ, ਅਤੇ 50-50 ਕਰੋੜ ਰੁਪਏ ਖਰਚ ਕੇ ਫਰਮਾਂ ਨੂੰ ਠੇਕੇ ਦਿੱਤੇ ਗਏ ਹਨ। ਉਨ੍ਹਾਂ ਨੇ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ, ਕਿਉਂਕਿ ਉਹਨਾਂ ਨੂੰ ਕੋਟਾ ਦੇ ਹਿਸਾਬ ਨਾਲ ਹੀ ਕਾਰਵਾਈ ਕਰਨ ਦੀ ਆਗਿਆ ਦਿੱਤੀ ਗਈ ਸੀ, ਅਤੇ ਇਹ ਕੋਟਾ ਜਿਥੇ ਖੁੱਲ੍ਹਾ ਹੈ, ਓਥੇ ਕੰਜਕਸ਼ਨ ਕੀਤੀ ਜਾ ਸਕਦੀ ਹੈ।
ਐਕਸਾਈਜ਼ ਵਿਭਾਗ ਦੇ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਆਰ ਕੇ ਐਂਟਰਪ੍ਰਾਈਜ਼ਜ਼ ਸ਼ਰਾਬ ਗਰੁੱਪ ਵੱਲੋਂ ਇਸ਼ਤਿਹਾਰਬਾਜ਼ੀ ਦੀਆਂ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਇਸ ਪੰਗੇ ਨੂੰ ਲੈ ਕੇ ਉਨ੍ਹਾਂ ਨੂੰ ਦੋ ਦਿਨਾਂ ਲਈ ਸ਼ਰਾਬ ਦੇ ਠੇਕੇ ਬੰਦ ਕਰਨ ਦੀ ਸਜ਼ਾ ਮਿਲੀ ਹੈ।
ਇਸ ਮਾਮਲੇ ਦੇ ਸਬੰਧ ਵਿੱਚ, ਜਦੋਂ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ, ਤਾਂ ਉਹਨਾਂ ਨੇ ਦੱਸਿਆ ਕਿ ਐਕਸਾਈਜ਼ ਵਿਭਾਗ ਵੱਲੋਂ ਲਿਖਤੀ ਰੂਪ ਵਿੱਚ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਠੇਕਾ ਬੰਦ ਕਰਵਾਉਣਾ ਹੈ ਅਤੇ ਉਥੇ ਕਿਸੇ ਵੀ ਪ੍ਰਕਾਰ ਦਾ ਵਿਵਾਦ ਨਾ ਹੋਵੇ, ਇਸ ਲਈ ਪੁਲਿਸ ਸੁਰੱਖਿਆ ਦੇ ਤੌਰ ਤੇ ਮੌਜੂਦ ਰਹੀ।
Get all latest content delivered to your email a few times a month.