ਤਾਜਾ ਖਬਰਾਂ
ਅੰਮ੍ਰਿਤਸਰ - ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਥਾਪਨਾ ਦੇ 31ਵੇਂ ਸਾਲ ਮੌਕੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਥਾਪਨਾ ਦਿਵਸ ਮਨਾਇਆ ਗਿਆ ਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਇਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 01 ਮਈ 1994 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਨਾਂ ਨੂੰ ਵੀ ਮਾਨਤਾ ਦਿੱਤੀ ਗਈ ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਮੀਰੀ ਪੀਰੀ ਦਾ ਸਿਧਾਂਤ ਵੀ ਇਹ ਕਹਿੰਦਾ ਪਹਿਲਾਂ ਧਰਮ ਫਿਰ ਰਾਜਨੀਤੀ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ 31 ਸਾਲ ਪੂਰੇ ਹੋਣ ਤੇ ਉਹਨਾਂ ਵੱਲੋਂ ਗੁਰੂ ਸਾਹਿਬ ਦਾ ਓਟ ਆਸਰਾ ਲਿੱਤਾ ਗਿਆ ਤੇ ਮੈਂ ਵੀ ਉਸ ਵਿੱਚ ਹਾਜ਼ਰੀ ਭਰੀ ਮੈਨੂੰ ਬਹੁਤ ਹੀ ਖੁਸ਼ੀ ਹੋਈ ਹੈ। ਅਤੇ ਹਰ ਸਿੱਖ ਮਹਿਸੂਸ ਕਰਦਾ ਹੈ ਕਿ ਸਾਨੂੰ ਹਰ ਪੱਖ ਤੋਂ ਮਜਬੂਤ ਹੋਣਾ ਚਾਹੀਦਾ ਹੈ ਭਾਵੇਂ ਸਾਡਾ ਧਾਰਮਿਕ ਪੱਖ ਹੋਵੇ ਭਾਵੇਂ ਸਾਡਾ ਰਾਜਨੀਤਿਕ ਪੱਖ ਹੋਵੇ ਅਤੇ ਭਾਵੇਂ ਸਾਡਾ ਆਰਥਿਕ ਪੱਖ ਹੋਵੇ ਸਾਨੂੰ ਹਰ ਪੱਖ ਤੋਂ ਮਜਬੂਤ ਹੋਣਾ ਚਾਹੀਦਾ ਅਤੇ ਅੱਜ ਸਿਮਰਨਜੀਤ ਸਿੰਘ ਮਾਨ ਵੱਲੋਂ ਉਹਨਾਂ ਨੂੰ ਸੱਦਾ ਦਿੱਤਾ ਗਿਆ ਸੀ ਅਤੇ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਹੋਣ ਤੇ ਉਹਨਾਂ ਨੇ ਇੱਥੇ ਹਾਜ਼ਰੀ ਭਰੀ ਹੈ।
ਦੂਜੇ ਪਾਸੇ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅੱਜ ਅਕਾਲੀ ਦਲ ਅੰਮ੍ਰਿਤਸਰ ਨੂੰ ਹੋਂਦ ਚ ਆਇਆ 31 ਸਾਲ ਹੋ ਗਏ ਹੈ ਅਤੇ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸੋਚ ਲੈ ਕੇ ਪਾਰਟੀ ਨੂੰ ਅੱਗੇ ਚਲਾ ਰਹੇ ਹਾਂ ਅਤੇ ਅੱਜ ਵਾਹਿਗੁਰੂ ਦਾ ਓਟ ਆਸਰਾ ਲਿੱਤਾ ਹੈ। ਇਸ ਦੇ ਨਾਲ ਹੀ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਜੋ ਭਾਰਤ ਪਾਕਿਸਤਾਨ ਵਿਚਾਲੇ ਜੰਗ ਦਾ ਮਾਹੌਲ ਬਣ ਰਿਹਾ ਹੈ ਅਸੀਂ ਕਦੇ ਵੀ ਨਹੀਂ ਚਾਹਵਾਂਗੇ ਕਿ ਇਹ ਜੰਗ ਹੋਵੇ ਕਿਉਂਕਿ ਇਸ ਜੰਗ ਦੇ ਵਿੱਚ ਪੰਜਾਬ ਨੂੰ ਨੁਕਸਾਨ ਹੋਵੇਗਾ ਅਤੇ ਸਿੱਖਾਂ ਦਾ ਨੁਕਸਾਨ ਹੋਵੇਗਾ ਉਹਨਾਂ ਕਿਹਾ ਕਿ ਮੋਦੀ ਸਰਕਾਰ ਆਪਣੇ ਸਿਕਿਉਰਟੀ ਦੇ ਵਿੱਚ ਵੀ ਸਿੱਖਾਂ ਨੂੰ ਨਹੀਂ ਰੱਖ ਰਹੀ ਅਤੇ ਸਿੱਖਾਂ ਦੀ ਕੋਈ ਵੀ ਸਲਾਹ ਨਹੀਂ ਲੈ ਰਹੀ ਉਹਨਾਂ ਕਿਹਾ ਕਿ ਅਗਰ ਭਾਰਤ ਸਰਕਾਰ ਚਾਹੁੰਦੀ ਹੈ ਕਿ ਜੰਗ ਹੋਵੇ ਤਾਂ ਫਿਰ ਉਹ ਗੁਜਰਾਤ ਬਾਰਡਰ ਤੋਂ ਜੰਗ ਕਰਵਾਵੇ ਤੇ ਉੱਥੇ ਹੀ ਜੰਗ ਖਤਮ ਕਰੇl
Get all latest content delivered to your email a few times a month.