ਤਾਜਾ ਖਬਰਾਂ
1 ਮਈ, 2025 ਦੀ ਸ਼ੁਰੂਆਤ ਦੇ ਨਾਲ ਹੀ ਕਈ ਬੈਂਕਾਂ ਵਿੱਚ ਨਿਯਮ ਬਦਲ ਗਏ ਹਨ। ਅੱਜ 'ਤੋਂ ਰਿਜ਼ਰਵ ਬੈਂਕ ਆਫ਼ ਇੰਡੀਆ (RBI) ਦੇ ਹੁਕਮਾਂ ਅਨੁਸਾਰ, ਬੈਂਕਾਂ ਨੇ ATM ਸੋਧ ਫੀਸ ਲਾਗੂ ਕਰ ਦਿੱਤੀ ਹੈ। ਰਿਜ਼ਰਵ ਬੈਂਕ ਦੇ ਨਵੇਂ ਨਿਯਮਾਂ ਮੁਤਾਬਕ, ਮੁਫ਼ਤ ਲਿਮਟ ਖਤਮ ਹੋਣ ਤੋਂ ਬਾਅਦ, ਹੁਣ ATM ਰਾਹੀਂ ਪੈਸੇ ਕਢਣ 'ਤੇ ਵਧੇਰੇ ਖਰਚਾ ਆਵੇਗਾ। ਕੋਈ ਵੀ ਗਾਹਕ ਇੱਕ ਮਹੀਨੇ ਵਿੱਚ ਆਪਣੇ ਬੈਂਕ ਦੇ ATM ਤੋਂ 5 ਮੁਫ਼ਤ ਲੈਣ-ਦੇਣ (ਵਿੱਤੀ ਅਤੇ ਗੈਰ-ਵਿੱਤੀ ਸਮੇਤ) ਕਰ ਸਕਦਾ ਹੈ। ਅੱਜ ਤੋਂ, ਮੁਫ਼ਤ ਲੈਣ-ਦੇਣ ਦੀ ਸੀਮਾ ਖਤਮ ਹੋਣ ਤੋਂ ਬਾਅਦ, ਹਰੇਕ ਲੈਣ-ਦੇਣ 'ਤੇ 2 ਰੁਪਏ ਦਾ ਚਾਰਜ ਆਵੇਗਾ । ਪੀਐਨਬੀ ਦੇ ਅਨੁਸਾਰ, ਮੁਫ਼ਤ ਲਿਮਟ ਖਤਮ ਹੋਣ ਤੋਂ ਬਾਅਦ, ਗਾਹਕਾਂ ਤੋਂ ਹਰੇਕ ਵਿੱਤੀ ਲੈਣ-ਦੇਣ ਲਈ 23 ਰੁਪਏ ਅਤੇ ਜੀਐਸਟੀ, ਅਤੇ ਏਟੀਐਮ 'ਤੇ ਹਰੇਕ ਗੈਰ-ਵਿੱਤੀ ਲੈਣ-ਦੇਣ ਲਈ 11 ਰੁਪਏ ਦਾ ਚਾਰਜ ਲਿਆ ਜਾਵੇਗਾ।
ਨਵੇਂ ਨਿਯਮਾਂ ਅਨੁਸਾਰ, ਜੇਕਰ ਤੁਸੀਂ ਕਿਸੇ ਹੋਰ ਬੈਂਕ ਦੇ ਏਟੀਐਮ ਦੀ ਵਰਤੋਂ ਕਰ ਰਹੇ ਹੋ, ਤਾਂ ਤੁਸੀਂ ਮੈਟਰੋ ਸ਼ਹਿਰਾਂ ਵਿੱਚ ਇੱਕ ਮਹੀਨੇ ਵਿੱਚ ਵੱਧ ਤੋਂ ਵੱਧ 3 ਮੁਫਤ ਲੈਣ-ਦੇਣ ਅਤੇ ਗੈਰ-ਮੈਟਰੋ ਸ਼ਹਿਰਾਂ ਵਿੱਚ ਵੱਧ ਤੋਂ ਵੱਧ 5 ਮੁਫਤ ਲੈਣ-ਦੇਣ ਕਰ ਸਕਦੇ ਹੋ। ਜੇਕਰ ਤੁਸੀਂ ਆਪਣੇ ਬੈਂਕ ਦੇ ਏਟੀਐਮ ਦੀ ਵਰਤੋਂ ਕਰ ਰਹੇ ਹੋ, ਤਾਂ ਤੁਸੀਂ ਇੱਕ ਮਹੀਨੇ ਵਿੱਚ 5 ਮੁਫਤ ਲੈਣ-ਦੇਣ ਕਰ ਸਕਦੇ ਹੋ। ਮੁਫਤ ਲੈਣ-ਦੇਣ ਦੀ ਸੀਮਾ ਪਾਰ ਕਰਨ ਤੋਂ ਬਾਅਦ, ਤੁਹਾਨੂੰ ਹਰੇਕ ਲੈਣ-ਦੇਣ 'ਤੇ 23 ਰੁਪਏ ਦਾ ਚਾਰਜ ਦੇਣਾ ਪਵੇਗਾ। ਵਰਤਮਾਨ ਵਿੱਚ, ਮੁਫਤ ਲੈਣ-ਦੇਣ ਦੀ ਸੀਮਾ ਖਤਮ ਹੋਣ ਤੋਂ ਬਾਅਦ, ਬੈਂਕ ਆਪਣੇ ਗਾਹਕਾਂ ਤੋਂ ਪ੍ਰਤੀ ਲੈਣ-ਦੇਣ ਵੱਧ ਤੋਂ ਵੱਧ 21 ਰੁਪਏ ਵਸੂਲ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਫੈਸਲਾ ਉਨ੍ਹਾਂ ਬੈਂਕ ਗਾਹਕਾਂ ਲਈ ਮਹਿੰਗਾ ਹੋਵੇਗਾ ਜੋ ਇੱਕ ਮਹੀਨੇ ਵਿੱਚ ਕਈ ਵਾਰ ਏਟੀਐਮ ਦੀ ਵਰਤੋਂ ਕਰਕੇ ਨਕਦੀ ਕਢਵਾਉਂਦੇ ਹਨ ਜਾਂ ਕਿਸੇ ਹੋਰ ਸੇਵਾ ਦੀ ਵਰਤੋਂ ਕਰਦੇ ਹਨ।
Get all latest content delivered to your email a few times a month.