IMG-LOGO
ਹੋਮ ਰਾਸ਼ਟਰੀ, ਖੇਡਾਂ, ਵਿਓਪਾਰ, 🟢 IPL🏏45th Match, MI vs LSG# ਲਖਨਊ ਨੇ ਟਾਸ ਜਿੱਤ...

🟢 IPL🏏45th Match, MI vs LSG# ਲਖਨਊ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦੀ ਕੀਤੀ ਚੋਣ

Admin User - Apr 27, 2025 03:14 PM
IMG

IPL 2025 ਵਿੱਚ ਅੱਜ ਦੋ ਮੈਚ ਖੇਡੇ ਜਾਣਗੇ। ਦਿਨ ਦੇ ਪਹਿਲੇ ਮੈਚ ਵਿੱਚ ਮੁੰਬਈ ਇੰਡੀਅਨਜ਼ ਦਾ ਸਾਹਮਣਾ ਲਖਨਊ ਸੁਪਰ ਜਾਇੰਟਸ ਨਾਲ ਹੋ ਰਿਹਾ ਹੈ। ਲਖਨਊ ਦੇ ਕਪਤਾਨ ਰਿਸ਼ਭ ਪੰਤ ਨੇ ਵਾਨਖੇੜੇ ਸਟੇਡੀਅਮ 'ਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦੋਵੇਂ ਟੀਮਾਂ ਸੀਜ਼ਨ 'ਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਪਿਛਲੇ ਮੈਚ 'ਚ ਲਖਨਊ ਨੇ ਮੁੰਬਈ ਨੂੰ 12 ਦੌੜਾਂ ਨਾਲ ਹਰਾਇਆ ਸੀ।


ਤਾਜ਼ਾ ਫਾਰਮ ਮੁੰਬਈ ਦੇ ਨਾਲ ਹੈ। ਪਹਿਲੇ ਪੰਜ ਮੈਚਾਂ ਵਿੱਚ ਚਾਰ ਹਾਰਾਂ ਤੋਂ ਬਾਅਦ, MI ਨੇ ਵਾਪਸੀ ਕੀਤੀ ਹੈ ਅਤੇ ਲਗਾਤਾਰ ਚਾਰ ਮੈਚ ਜਿੱਤੇ ਹਨ। ਟੀਮ ਦੇ ਇਸ ਸਮੇਂ 9 ਮੈਚਾਂ ਵਿੱਚ 5 ਜਿੱਤਾਂ ਅਤੇ 4 ਹਾਰਾਂ ਨਾਲ 10 ਅੰਕ ਹਨ। ਇਸ ਦੇ ਨਾਲ ਹੀ 9 ਮੈਚਾਂ 'ਚ 5 ਜਿੱਤਾਂ ਅਤੇ 4 ਹਾਰਾਂ ਨਾਲ LSG ਦੇ ਵੀ MI ਦੇ ਬਰਾਬਰ 10 ਅੰਕ ਹਨ ਪਰ ਬਿਹਤਰ ਰਨ ਰੇਟ ਕਾਰਨ ਉਹ ਚੌਥੇ ਸਥਾਨ 'ਤੇ ਅਤੇ ਲਖਨਊ ਛੇਵੇਂ ਸਥਾਨ 'ਤੇ ਹੈ।


ਇਸ ਦੇ ਨਾਲ ਹੀ ਦਿਨ ਦਾ ਦੂਜਾ ਮੈਚ ਦਿੱਲੀ ਕੈਪੀਟਲਸ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.