ਤਾਜਾ ਖਬਰਾਂ
ਲੁਧਿਆਣਾ- ਲੁਧਿਆਣਾ ਵਿੱਚ ਅੱਜ (ਸ਼ਨੀਵਾਰ) ਸਿਹਤ ਵਿਭਾਗ ਦੀ ਟੀਮ ਨੇ ਬਸੰਤ ਐਵੀਨਿਊ ਵਿੱਚ ਇੱਕ ਡੇਅਰੀ ਉਤਪਾਦਾਂ ਦੀ ਦੁਕਾਨ ’ਤੇ ਛਾਪਾ ਮਾਰਿਆ। ਦੁਕਾਨਦਾਰ ਨੇ ਫਰੀਜ਼ਰ ਵਿੱਚ ਕਰੀਬ 6 ਕੁਇੰਟਲ ਪਨੀਰ ਅਤੇ ਦਹੀਂ ਦੇ ਕਈ ਡੱਬੇ ਰੱਖੇ ਹੋਏ ਸਨ। ਟੀਮ ਨੇ ਦਹੀਂ ਦਾ ਸੈਂਪਲ ਲੈਂਦਿਆਂ ਪਨੀਰ ਨੂੰ ਸੀਲ ਕਰ ਦਿੱਤਾ। ਛਾਪੇਮਾਰੀ ਦੀ ਖ਼ਬਰ ਤੋਂ ਬਾਅਦ ਹੋਰ ਡੇਅਰੀ ਉਤਪਾਦ ਵੇਚਣ ਵਾਲਿਆਂ ਵਿੱਚ ਵੀ ਦਹਿਸ਼ਤ ਦਾ ਮਾਹੌਲ ਹੈ।
ਪਤਾ ਲੱਗਾ ਹੈ ਕਿ ਇਹ ਪਨੀਰ ਬਾਹਰਲੇ ਸੂਬਿਆਂ ਤੋਂ ਸਪਲਾਈ ਕੀਤਾ ਜਾ ਰਿਹਾ ਹੈ। ਇਸ ਪਨੀਰ ਨੇ ਕਿਹੜੇ-ਕਿਹੜੇ ਵਿਆਹ ਆਦਿ ਸਮਾਗਮਾਂ ਵਿੱਚ ਸ਼ਿਰਕਤ ਕਰਨੀ ਸੀ, ਇਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਸਿਹਤ ਵਿਭਾਗ ਵੱਲੋਂ ਖਾਣ-ਪੀਣ ਦੀਆਂ ਦੁਕਾਨਾਂ 'ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਸੈਂਪਲ ਫੇਲ ਹੋਣ ਦੇ ਬਾਵਜੂਦ ਉਨ੍ਹਾਂ ਦੁਕਾਨਾਂ 'ਤੇ ਫਿਰ ਤੋਂ ਖਾਣ-ਪੀਣ ਦੀਆਂ ਵਸਤੂਆਂ ਤਿਆਰ ਕਰਕੇ ਵੇਚੀਆਂ ਜਾ ਰਹੀਆਂ ਹਨ। ਜਿਸ ਕਾਰਨ ਸਿਹਤ ਵਿਭਾਗ ਵੱਲੋਂ ਇਸ ਤਰ੍ਹਾਂ ਦੀ ਛਾਪੇਮਾਰੀ ਤਸੱਲੀਬਖਸ਼ ਸਾਬਤ ਹੋ ਰਹੀ ਹੈ।
ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਰਮਨਦੀਪ ਕੌਰ ਅਤੇ ਡੀਐਚਓ ਅਮਰਜੀਤ ਕੌਰ ਨੇ ਦੱਸਿਆ ਕਿ ਸ਼ਿਕਾਇਤ ਮਿਲੀ ਸੀ ਕਿ ਸ਼ਹਿਰ ਵਿੱਚ ਨਕਲੀ ਪਨੀਰ ਅਤੇ ਦਹੀਂ ਦੀ ਸਪਲਾਈ ਹੋ ਰਹੀ ਹੈ। ਇਸ ਕਾਰਨ ਅੱਜ ਛਾਪੇਮਾਰੀ ਕਰਕੇ ਸੈਂਪਲ ਭਰੇ ਗਏ ਹਨ। ਫਿਲਹਾਲ ਪਨੀਰ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਵਿਭਾਗ ਅਗਲੀ ਕਾਰਵਾਈ ਕਰੇਗਾ।
Get all latest content delivered to your email a few times a month.