ਤਾਜਾ ਖਬਰਾਂ
ਚੰਡੀਗੜ੍ਹ/ਮਲੋਟ 18 ਅਪ੍ਰੈਲ- ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਖੇਤੀਬਾੜੀ ਦੀ ਸਿੰਚਾਈ ਲਈ ਪੂਰਾ ਪਾਣੀ ਪਹੁੰਚਾਇਆ ਜਾ ਰਿਹਾ ਹੈ, ਇਹ ਪ੍ਰਗਟਾਵਾ ਡਾ.ਬਲਜੀਤ ਕੌਰ ਸਮਾਜਿਕ ਸੁਰੱਖਿਆ,ਇਸਤਰੀ,ਬਾਲ ਵਿਕਾਸ ਮੰਤਰੀ ਪੰਜਾਬ ਨੇ ਮਲੋਟ ਵਿਧਾਨ ਸਭਾ ਹਲਕੇ ਦੇ ਪਿੰਡ ਘੁਮਿਆਰਾਂ ਖੇੜਾ, ਜੰਡਵਾਲਾ,ਬੱਲਮਗੜ੍ਹ, ਲੱਖੇਵਾਲੀ, ਮੌੜ, ਫਕਰਸਰ ਅਤੇ ਥੇੜੀ ਵਿਖੇ 4.80 ਕਰੋੜ ਰੁਪਏ ਦੀ ਲਾਗਤ ਨਾਲ ਮੁੜ ਉਸਾਰੇ ਜਾਣ ਵਾਲੇ ਖਾਲਿਆਂ ਦਾ ਉਦਘਾਟਨ ਕਰਦਿਆਂ ਕੀਤਾ।
ਉਹਨਾਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਲਕੇ ਦੇ ਲੋਕਾਂ ਨਾਲ ਵਿਕਾਸ ਦੇ ਕੰਮ ਸ਼ੁਰੂ ਕਰਨ ਲਈ ਜੋ ਵਾਅਦੇ ਕੀਤੇ ਗਏ ਸਨ, ਇਹ ਵਾਅਦੇ ਲੜੀਵਾਰ ਪੂਰੇ ਕੀਤੇ ਜਾ ਰਹੇ ਹਨ।
ਉਹਨਾਂ ਮਲੋਟ ਰਜਬਾਹਾ ਨੂੰ ਲੱਗਦੇ ਪਿੰਡ ਜੰਡਵਾਲਾ ਵਿਖੇ 66.32 ਲੱਖ ਰੁਪਏ ਦੀ ਲਾਗਤ ਨਾਲ ਪੱਕਾ ਬਨਣ ਵਾਲੇ ਖਾਲੇ ਦੇ ਕੰਮ ਦੀ ਸ਼ੁਰੂਆਤ ਕੀਤੀ।
ਇਸੇ ਤਰ੍ਹਾਂ ਹੀ ਉਹਨਾਂ ਆਪਣੇ ਦੌਰੇ ਦੌਰਾਨ ਲਾਲਬਾਈ ਰਜਬਾਹਾ ਨਾਲ ਲੱਗਦੇ ਪਿੰਡ ਘੁਮਿਆਰਾਂ ਖੇੜਾ ਦੇ ਕੱਚੇ ਖਾਲੇ ਨੂੰ ਪੱਕਾ ਕਰਨ ਦੇ ਕੰਮ ਦਾ ਉਦਘਾਟਨ ਕੀਤਾ, ਜਿਸ ਤੇ ਸਰਕਾਰ ਵਲੋਂ 77.09 ਲੱਖ ਰੁਪਏ ਖਰਚ ਕੀਤੇ ਜਾਣਗੇ ਤਾਂ ਜੋ ਟੇਲਾਂ ਤੇ ਪੈਦੀਆਂ ਜਮੀਨਾਂ ਨੂੰ ਨਹਿਰੀ ਪਾਣੀ ਦੀ ਪੂਰੀ ਸਪਲਾਈ ਮੁਹੱਈਆਂ ਹੋ ਸਕੇ।
ਆਪਣੇ ਦੌਰੇ ਦੌਰਾਨ ਕੈਬਨਿਟ ਮੰਤਰੀ ਨੇ 57.05 ਲੱਖ ਦੀ ਲਾਗਤ ਦਾ ਪਿੰਡ ਲੱਖੇਵਾਲੀ 'ਚ ਕੱਚੇ ਖਾਲ ਨੂੰ ਪੱਕਾ ਕਰਨ ਦੀ ਉਸਾਰੀ ਦਾ ਉਦਘਾਟਨ ਕੀਤਾ, 54.63 ਲੱਖ ਦੀ ਲਾਗਤ ਨਾਲ ਪਿੰਡ ਬੱਲਮਗੜ 'ਚ ਕੱਚੇ ਖਾਲ ਨੂੰ ਪੱਕਾ ਕਰਨ ਦੀ ਉਸਾਰੀ ਦਾ ਉਦਘਾਟਨ ਕੀਤਾ ਅਤੇ ਇਸੇ ਤਰ੍ਹਾਂ ਹੀ 51.73 ਲੱਖ ਦੀ ਲਾਗਤ ਦਾ ਪਿੰਡ ਮੌੜ 'ਚ ਕੱਚੇ ਖਾਲ ਨੂੰ ਪੱਕਾ ਕਰਨ ਦੀ ਉਸਾਰੀ ਦਾ ਵੀ ਉਦਘਾਟਨ ਕੀਤਾ ।
ਇਸੇ ਤਰ੍ਹਾਂ ਪਿੰਡ ਫਕਰਸਰ ਵਿਖੇ 116.22 ਲੱਖ ਅਤੇ ਥੇੜੀ ਪਿੰਡ ਵਿਖੇ 57.85 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਰਜਬਾਹੇ ਦੇ ਕੰਮਾਂ ਸਬੰਧੀ ਨੀਂਹ ਪੱਥਰ ਰੱਖਿਆ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਮਾਰਕੀਟ ਕਮੇਟੀ ਮਲੋਟ ਜਸ਼ਨ ਬਰਾੜ, ਅਰਸ਼ਦੀਪ ਸਿੰਘ ਸਿੱਧੂ ਨਿੱਜੀ ਸਕੱਤਰ, ਸਿੰਦਰਪਾਲ ਸਿੰਘ ਨਿੱਜੀ ਸਕੱਤਰ,ਸਰਪੰਚ ਨਿਰਮਲ ਸਿੰਘ, ਵੀਰ ਸਿੰਘ ਮੈਂਬਰ, ਧੀਰ ਸਿੰਘ ਮੈਂਬਰ, ਰਾਜਾ ਸਿੰਘ ਮੈਂਬਰ, ਬਲਾਕ ਪ੍ਰਧਾਨ ਕੁਲਵਿੰਦਰ ਬਰਾੜ, ਦੀਪ ਇੰਦਰ ਸਿੰਘ ਢਿੱਲੋਂ, ਵਕੀਲ ਸਿੰਘ,ਪ੍ਰਕਾਸ਼ ਢਿੱਲੋ, ਸਰਪੰਚ ਜਸਪ੍ਰੀਤ ਕੌਰ,ਮੰਗਾ ਸਿੰਘ, ਪੰਚਾਇਤ ਮੈਂਬਰ ਕੁਲਦੀਪ ਸਿੰਘ, ਸਰਪੰਚ ਰਣਧੀਰ ਸਿੰਘ,ਸਿਮਰਜੀਤ ਬਰਾੜ ਬਲਾਕ ਪ੍ਰਧਾਨ,ਦਿਲਬਾਗ ਲੱਖੇਵਾਲੀ,ਸਰਪੰਚ ਗੁਰਬਾਜ ਸਿੰਘ,ਸਰਪੰਚ ਜੋਗਿੰਦਰ ਸਿੰਘ,ਲਾਭ ਸਿੰਘ,ਅਮਰਿੰਦਰ ਸਿੰਘ ਬਲਾਕ ਪ੍ਰਧਾਨ ਗੁਰਮੇਲ ਸਿੰਘ ਤੋਂ ਇਲਾਵਾ ਤੋਂ ਇਲਾਵਾ ਪਤਵੰਤੇ ਵਿਅਕਤੀ ਹਾਜ਼ਰ ਸਨ।
Get all latest content delivered to your email a few times a month.