ਤਾਜਾ ਖਬਰਾਂ
🟢IPL🏏 LSG vs GT# ਲਖਨਊ ਨੇ ਗੁਜਰਾਤ ਨੂੰ 6 ਵਿਕਟਾਂ ਨਾਲ ਹਰਾਇਆ
ਲਖਨਊ ਸੁਪਰਜਾਇੰਟਸ ਨੇ ਗੁਜਰਾਤ ਟਾਈਟਨਸ ਨੂੰ 6 ਵਿਕਟਾਂ ਨਾਲ ਹਰਾਇਆ ਹੈ। ਏਕਾਨਾ ਸਟੇਡੀਅਮ 'ਚ ਗੁਜਰਾਤ ਨੇ 6 ਵਿਕਟਾਂ ਗੁਆ ਕੇ 180 ਦੌੜਾਂ ਬਣਾਈਆਂ। ਲਖਨਊ ਨੇ 20ਵੇਂ ਓਵਰ 'ਚ 4 ਵਿਕਟਾਂ ਦੇ ਨੁਕਸਾਨ 'ਤੇ ਟੀਚਾ ਹਾਸਲ ਕਰ ਲਿਆ। ਨਿਕੋਲਸ ਪੂਰਨ ਨੇ 61 ਅਤੇ ਏਡਨ ਮਾਰਕਰਮ ਨੇ 58 ਦੌੜਾਂ ਬਣਾਈਆਂ। ਸ਼ਾਰਦੁਲ ਠਾਕੁਰ ਅਤੇ ਰਵੀ ਬਿਸ਼ਨੋਈ ਨੇ 2-2 ਵਿਕਟਾਂ ਲਈਆਂ।
ਗੁਜਰਾਤ ਵੱਲੋਂ ਸਾਈ ਸੁਦਰਸ਼ਨ ਨੇ 58 ਦੌੜਾਂ ਅਤੇ ਕਪਤਾਨ ਸ਼ੁਭਮਨ ਗਿੱਲ ਨੇ 60 ਦੌੜਾਂ ਬਣਾਈਆਂ। ਪ੍ਰਸਿਧ ਕ੍ਰਿਸ਼ਨ ਨੇ 2 ਵਿਕਟਾਂ ਲਈਆਂ। ਲਖਨਊ ਨੂੰ 6 ਮੈਚਾਂ 'ਚ ਚੌਥੀ ਜਿੱਤ ਮਿਲੀ। ਜਦਕਿ ਗੁਜਰਾਤ ਲਗਾਤਾਰ 4 ਜਿੱਤਾਂ ਤੋਂ ਬਾਅਦ ਮੈਚ ਹਾਰ ਗਿਆ। ਦੋਵਾਂ ਟੀਮਾਂ ਦੇ 8-8 ਅੰਕ ਹਨ।
Get all latest content delivered to your email a few times a month.