ਤਾਜਾ ਖਬਰਾਂ
ਅਕਾਲੀ ਦਲ ਦੀ ਪ੍ਰਧਾਨਗੀ ਤੋਂ ਸੁਖਬੀਰ ਬਾਦਲ ਵੱਲੋਂ ਇਸਤੀਫਾ ਦਿੱਤੇ ਜਾਣ ਤੋਂ ਬਾਅਦ ਲਗਾਤਾਰ ਹੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਨੂੰ ਲੈ ਕੇ ਮੀਟਿੰਗ ਚੱਲ ਰਹੀਆਂ ਸਨ ਅਤੇ ਉੱਥੇ ਹੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਤੇਜਾ ਸਿੰਘ ਸਮੁੰਦਰੀ ਸਾਲ ਵਿਖੇ ਅਕਾਲੀ ਦਲ ਦੇ ਨਵੇਂ ਪ੍ਰਧਾਨ ਦਾ ਇਹ ਜਲਾਸ ਹੋਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਵਰਕਰ ਤੇ ਅਕਾਲੀ ਦਲ ਦੇ ਲੀਡਰ ਐਸਜੀਪੀਸੀ ਦਫਤਰ ਪਹੁੰਚਣਾ ਸ਼ੁਰੂ ਹੋਏ ਉਥੇ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਤੇ ਗੁਰਚਰਨ ਸਿੰਘ ਗਰੇਵਾਲ ਨੇ ਗੱਲ ਕਰਦਿਆਂ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਹੈ ਪਰ ਬੀਤੇ ਦਿਨ ਦੇਖਿਆ ਗਿਆ ਹੈ ਕਿ ਬਾਗੀ ਧੜੇ ਤੇ ਨਾਲ ਨਾਲ ਆਮ ਆਦਮੀ ਪਾਰਟੀ ਕਾਂਗਰਸ ਦੇ ਸੰਸਦ ਤੇ ਭਾਜਪਾ ਦੇ ਆਗੂ ਵੀ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਬੋਲਦੇ ਨਜ਼ਰ ਆਏ ਉਹਨਾਂ ਕਿਹਾ ਕਿ ਅਸੀਂ ਨਾ ਤਾਂ ਸਰਕਾਰ ਦੇ ਵਿੱਚ ਹਾਂ ਨਾ ਹੀ ਬਹੁਮਤ ਦੇ ਵਿੱਚ ਫਿਰ ਵੀ ਅਕਾਲੀ ਦਲ ਤੋਂ ਇਹਨਾਂ ਪਾਰਟੀਆਂ ਨੂੰ ਖਤਰਾ ਕਿਉਂ ਲੱਗ ਰਿਹਾ ਹੈ ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹਮੇਸ਼ਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੀ ਹੁੰਦੀਆਂ ਆਈਆਂ ਹਨ ਤੇਜਾ ਸਿੰਘ ਸਮੁੰਦਰੀ ਹਾਲ ਸ਼੍ਰੋਮਣੀ ਕਮੇਟੀ ਦਾ ਪ੍ਰਬੰਧਕੀ ਬਲਾਕ ਹੈ ਉਹਨਾਂ ਕਿਹਾ ਕਿ ਅੱਜ 117 ਵਿਧਾਨ ਸਭਾਵਾਂ ਤੋਂ 500 ਡੈਲੀਗੇਟ ਪ੍ਰਧਾਨ ਦੀ ਚੋਣ ਕਰਨਗੇ ਸੋ ਮੈਂਬਰਾਂ ਲਈ ਬਣਿਆ ਹੈ ਇੱਕ ਡੈਲੀਗੇਟ ਉਥੇ ਹੀ ਗਰੇਵਾਲ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਫਰਮਾਨ ਸੀ ਕਿ ਆਪਣੇ ਆਪਣੇ ਚੁੱਲੇ ਸਮੇਟੇ ਜਾਣ ਤੇ ਹੁਣ ਵਕਤ ਹੈ ਕਿ ਸਿੰਘ ਸਾਹਿਬ ਦੇ ਫਰਮਾਨਾ ਦੀ ਵੀ ਪਾਲਣਾ ਕੀਤੀ ਜਾਵੇ ਅਤੇ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਇੱਕ ਵੱਡੀ ਲਹਿਰ ਬਣ ਕੇ ਸਭ ਦੇ ਸਾਹਮਣੇ ਆਵੇਗੀ ਚਾਹੇ ਉਹ 27 ਦਾ ਕਿਲਾ ਹੋਵੇ ਚਾਹੇ ਉਸ ਤੋਂ ਬਾਅਦ ਦਾ ਭਾਵ ਕਿ 2027 ਦੀ ਚੋਣਾਂ ਦੇ ਵਿੱਚ ਅਕਾਲੀ ਦਲ ਖੁੱਲ ਕੇ ਨਿਤਰੇਗੀ ।
ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਆਗੂ ਜਗਵਿੰਦਰ ਸੋਹਲ ਨੇ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਹੈ ਜਿਸ ਦੇ ਵਿੱਚ ਸਾਰੇ ਵਰਕਰ ਵੱਧ ਚੜ ਕੇ ਹਿੱਸਾ ਲੈ ਰਹੇ ਹਨ ਅਤੇ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪੁਰਾਣਾ ਇਤਿਹਾਸ ਹੈ ਇਹ ਪੰਜਾਬ ਦੀ ਮਾਂ ਪਾਰਟੀ ਹੈ ਖੇਤਰੀ ਪਾਰਟੀ ਹੈ ਜਿੰਨਾ ਵਿਕਾਸ ਇਸ ਸਰਕਾਰ ਦੇ ਵਿੱਚ ਪੰਜਾਬ ਦਾ ਹੋਇਆ ਹੈ ਉਹ ਕਿਸੇ ਹੋਰ ਸਰਕਾਰ ਦੇ ਵਿੱਚ ਨਹੀਂ ਹੋਇਆ ਇਸ ਗੱਲ ਨੂੰ ਵਿਰੋਧੀ ਪਾਰਟੀਆਂ ਵੀ ਸਮਝਦੀਆਂ ਹਨ ਉਹਨਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜੁਬਾਨ ਬੋਲਦਿਆ ਕਿਹਾ ਕਿ ਪੈਚ ਵਰਕ ਤੱਕ ਦੁਬਾਰਾ ਕਿਸੇ ਸਰਕਾਰ ਨੇ ਨਹੀਂ ਲਗਾਏ ਅਤੇ ਅੱਜ ਕਿਹਾ ਕਿ ਲੋਕ ਆਪਣੀ ਵੋਟ ਪਾ ਕੇ ਅਕਾਲੀ ਦਲ ਦੇ ਨਵੇਂ ਪ੍ਰਧਾਨ ਨੂੰ ਚੁਣਨਗੇ ਅਤੇ ਕੁਝ ਸਮੇਂ ਵਿੱਚ ਹੀ ਨਤੀਜਾ ਸਭ ਦੇ ਸਾਹਮਣੇ ਆਵੇਗਾ ਉੱਥੇ ਹੀ ਉਹਨਾਂ ਬਾਗੀ ਧੜੇ ਦੇ ਖਿਲਾਫ ਬਿਆਨ ਦਿੰਦੇ ਆ ਕਿਹਾ ਕਿ ਸੁਧਾਰ ਲਹਿਰ ਬਾਗੀ ਅਤੇ ਦਾਗੀ ਦੋਨੋਂ ਹੀ ਹਨ ਅਤੇ ਇਹਨਾਂ ਦੇ ਪਿੱਛੇ ਬੀਜੇਪੀ ਦਾ ਹੱਥ ਹੈ ਜਿੰਨੇ ਵੀ ਆਗੂ ਹਨ ਤੁਸੀਂ ਸਾਰੇ ਦੇਖ ਸਕਦੇ ਹੋ ਸਾਰੇ ਬੀਜੇਪੀ ਦੀ ਛਾਇਆ ਹੇਠ ਬੈਠੇ ਹੋਏ ਹਨ ਇਹ ਅਕਾਲੀ ਦਲ ਦਾ ਸੁਧਾਰ ਕੀ ਕਰਨਗੇ ਅਤੇ ਨਾਲ ਹੀ ਉਹਨਾਂ ਕਿਹਾ ਕਿ ਅੱਜ ਉਹਨਾਂ ਨੂੰ ਵੀ ਪਤਾ ਚੱਲ ਜਾਵੇਗਾ ਕਿ ਉਹ ਕਿੱਥੇ ਖੜੇ ਹਨ।
Get all latest content delivered to your email a few times a month.