ਤਾਜਾ ਖਬਰਾਂ
ਅਮਰੀਕਾ ਦੇ ਨਿਊਯਾਰਕ 'ਚ ਵੀਰਵਾਰ ਨੂੰ ਇਕ ਹੈਲੀਕਾਪਟਰ ਹਡਸਨ ਨਦੀ 'ਚ ਹਾਦਸਾਗ੍ਰਸਤ ਹੋ ਗਿਆ। ਹਾਦਸੇ 'ਚ ਹੈਲੀਕਾਪਟਰ 'ਚ ਬੈਠੇ ਸਾਰੇ 6 ਲੋਕਾਂ ਦੀ ਮੌਤ ਹੋ ਗਈ।ਇਨ੍ਹਾਂ ਵਿੱਚ ਇੰਜਨੀਅਰਿੰਗ ਕੰਪਨੀ ਸੀਮੇਂਸ ਦੇ ਸੀਈਓ ਆਗਸਟਿਨ ਐਸਕੋਬਾਰ, ਉਨ੍ਹਾਂ ਦੀ ਪਤਨੀ ਮਰਸ ਕੈਂਪਰੂਬੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਸ਼ਾਮਲ ਹਨ। ਬੱਚੇ 4, 5 ਅਤੇ 11 ਸਾਲ ਦੇ ਸਨ। ਇਹ ਪਰਿਵਾਰ ਸਪੇਨ ਦਾ ਰਹਿਣ ਵਾਲਾ ਸੀ।
ਉਸ ਦੇ ਨਾਲ ਹੈਲੀਕਾਪਟਰ ਦਾ 36 ਸਾਲਾ ਪਾਇਲਟ ਵੀ ਮਾਰਿਆ ਗਿਆ। ਅਜੇ ਤੱਕ ਪਾਇਲਟ ਦਾ ਨਾਂ ਸਾਹਮਣੇ ਨਹੀਂ ਆਇਆ ਹੈ।ਨਿਊਯਾਰਕ ਸਿਟੀ ਫਾਇਰ ਡਿਪਾਰਟਮੈਂਟ ਦੇ ਅਨੁਸਾਰ, ਬੇਲ 206 ਜਹਾਜ਼ ਹਾਦਸੇ ਤੋਂ ਠੀਕ ਪਹਿਲਾਂ ਦੋ ਟੁਕੜਿਆਂ ਵਿੱਚ ਟੁੱਟ ਗਿਆ। ਇਸ ਦੀ ਪੂਛ ਅਤੇ ਰੋਟਰ ਬਲੇਡ ਬੋਡੀ ਤੋਂ ਵੱਖ ਕੀਤੇ ਗਏ ਸਨ।
ਐਮਰਜੈਂਸੀ ਅਮਲੇ ਨੇ ਸਾਰੇ ਪੀੜਤਾਂ ਨੂੰ ਨਦੀ ਵਿੱਚੋਂ ਬਾਹਰ ਕੱਢਿਆ। ਇਨ੍ਹਾਂ 'ਚੋਂ ਚਾਰ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ, ਜਦੋਂ ਕਿ ਦੋ ਨੇ ਹਸਪਤਾਲ ਪਹੁੰਚ ਕੇ ਦਮ ਤੋੜ ਦਿੱਤਾ।
ਸਥਾਨਕ ਸਮੇਂ ਅਨੁਸਾਰ ਦੁਪਹਿਰ 3 ਵਜੇ ਹੈਲੀਕਾਪਟਰ ਨੇ ਉਡਾਣ ਭਰੀ ਅਤੇ ਹਡਸਨ ਨਦੀ ਦੇ ਉੱਪਰੋਂ ਲੰਘ ਗਿਆ। ਜਾਰਜ ਵਾਸ਼ਿੰਗਟਨ ਬ੍ਰਿਜ 'ਤੇ ਪਹੁੰਚਣ ਤੋਂ ਬਾਅਦ, ਹੈਲੀਕਾਪਟਰ ਹੇਠਾਂ ਵੱਲ ਨੂੰ ਡਿੱਗਣ ਲੱਗਾ ਅਤੇ ਦੁਪਹਿਰ 3.15 ਵਜੇ ਲੋਅਰ ਮੈਨਹਟਨ ਖੇਤਰ 'ਚ ਹਡਸਨ ਨਦੀ 'ਚ ਹਾਦਸਾਗ੍ਰਸਤ ਹੋ ਗਿਆ।ਇਸ ਹਾਦਸੇ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਮੌਜੂਦ ਹਨ। ਇਹ ਦੇਖਿਆ ਜਾ ਸਕਦਾ ਹੈ ਕਿ ਕਰੈਸ਼ ਹੋਣ ਤੋਂ ਪਹਿਲਾਂ ਜਹਾਜ਼ ਦੀ ਪੂਛ ਅਤੇ ਰੋਟਰ ਵੱਖ ਹੋ ਗਏ ਸਨ। ਇਸ ਤੋਂ ਬਾਅਦ ਹੈਲੀਕਾਪਟਰ ਹਵਾ ਵਿੱਚ ਝੂਲਦਾ ਹੈ ਅਤੇ ਨਦੀ ਵਿੱਚ ਜਾ ਡਿੱਗਦਾ ਹੈ।
Get all latest content delivered to your email a few times a month.