IMG-LOGO
ਹੋਮ ਪੰਜਾਬ: ਸਪੋਰਟਸ ਵਿੰਗ ਸਕੂਲਾਂ 'ਚ ਖਿਡਾਰੀਆਂ ਦੇ ਦਾਖਲੇ ਲਈ ਲੜਕੇ ਅਤੇ...

ਸਪੋਰਟਸ ਵਿੰਗ ਸਕੂਲਾਂ 'ਚ ਖਿਡਾਰੀਆਂ ਦੇ ਦਾਖਲੇ ਲਈ ਲੜਕੇ ਅਤੇ ਲੜਕੀਆਂ ਦੇ ਟਰਾਇਲ 08 ਅਪ੍ਰੈਲ ਤੋਂ 12 ਅਪ੍ਰੈਲ 2025 ਤੱਕ

Admin User - Apr 07, 2025 06:55 PM
IMG

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 7 ਅਪ੍ਰੈਲ - ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਸਾਲ 2025-26 ਦੇ ਸੈਸ਼ਨ ਦੌਰਾਨ ਸਪੋਰਟਸ ਵਿੰਗ ਸਕੂਲਾਂ ਵਿਚ ਖਿਡਾਰੀਆਂ ਨੂੰ ਦਾਖਲ ਕਰਨ ਲਈ 08 ਅਪ੍ਰੈਲ ਤੋਂ 12 ਅਪ੍ਰੈਲ ਤੱਕ ਲੜਕੇ-ਲੜਕੀਆਂ ਦੇ ਟਰਾਇਲ ਕਰਵਾਏ ਜਾਣਗੇ।


ਲੜਕੇ ਅਤੇ ਲੜਕੀਆਂ ਦੇ ਟਰਾਇਲ (ਐਥਲੈਟਿਕਸ) ਸ੍ਰੀ ਗੁਰਸੀਸ ਸਿੰਘ 7527861523, ਖੇਡ ਭਵਨ ਸੈਕਟਰ-78, ਮੋਹਾਲੀ, (ਬੈਡਮਿੰਟਨ) ਸ੍ਰੀ ਤਰਨਜੀਤ ਸਿੰਘ 9888881619, ਖੇਡ ਭਵਨ ਸੈਕਟਰ-78, ਮੋਹਾਲੀ, (ਤੈਰਾਕੀ) ਸ੍ਰੀ ਜੋਨੀ ਭਾਟੀਆ 9803060214 ਖੇਡ ਭਵਨ ਸੈਕਟਰ-78, ਮੋਹਾਲੀ, (ਹੈਂਡਬਾਲ) ਸ੍ਰੀ ਰਾਕੇਸ਼ ਕੁਮਾਰ ਸ਼ਰਮਾ 9417338162 ਸ.ਸ.ਸ.ਸਕੂਲ 3ਬੀ1, ਮੋਹਾਲੀ, (ਫੁੱਟਬਾਲ) ਸ੍ਰੀ ਗੁਰਜੀਤ ਸਿੰਘ ਸ੍ਰੀ ਸੁਰਜੀਤ ਸਿੰਘ 9914083034,9216159599,ਖੇਡ ਭਵਨ ਸੈਕਟਰ-78, ਮੋਹਾਲੀ, (ਵੇਟ ਲਿਫਟਿੰਗ) ਮਿਸ ਅਨੀਤਾ 9876226476 ਮੋਲੀ ਬੈਦਵਾਨ ਸੈਕਟਰ-80, ਮੋਹਾਲੀ, (ਬਾਸਕਿਟਬਾਲ) ਸ੍ਰੀ ਜਤਿੰਦਰ ਵਰਮਾ ਸ੍ਰੀ ਹਰਪ੍ਰੀਤ ਸਿੰਘ 9855551050, 9478904848 ਖੇਡ ਭਵਨ ਸੈਕਟਰ-78, (ਕੁਸ਼ਤੀ) ਸ੍ਰੀ ਨਵਦੀਪ ਸ਼ਰਮਾ, ਸ੍ਰੀ ਸੰਦੀਪ ਸਿੰਘ, ਸ੍ਰੀ ਰੋਹਿਤ ਕੰਵਰ 9478596735, 8288863444,7015234783 ਖੇਡ ਭਵਨ ਸੈਕਟਰ-78, (ਜਿਮਨਾਸਟਿਕਸ) ਸ੍ਰੀ ਮਨਦੀਪ ਕੁਮਾਰ, ਪੀ.ਆਈ.ਐਸ. ਖੇਡ ਭਵਨ ਸੈਕਟਰ-78, (ਕਬੱਡੀ) ਸ੍ਰੀਮਤੀ ਅਮਨਦੀਪ ਕੌਰ 7973395667 ਸ.ਸ.ਸ.ਸਕੂਲ ਗੀਗਾ ਮਾਜਰਾ ਵੱਲੋਂ ਲਏ ਜਾਣਗੇ। 


ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਰੁਪੇਸ਼ ਕੁਮਾਰ ਬੇਗੜਾ ਨੇ ਦੱਸਿਆ ਕਿ ਟਰਾਇਲਾਂ ਵਿੱਚ ਅਥਲੈਟਿਕਸ, ਬੈਡਮਿੰਟਨ, ਤੈਰਾਕੀ, ਹੈਂਡਬਾਲ, ਫੁਟਬਾਲ, ਵੇਟ ਲਿਫਟਿੰਗ, ਬਾਸਕਿਟਬਾਲ, ਕੁਸ਼ਤੀ, ਜਿਮਨਾਸਟਿਕ ਅਤੇ ਕਬੱਡੀ ਖੇਡਾਂ ਸ਼ਾਮਿਲ ਹਨ।


ਉਨ੍ਹਾਂ ਦੱਸਿਆ ਕਿ ਯੋਗ ਖਿਡਾਰੀ ਉਪਰੋਕਤ ਅਨੁਸਾਰ ਖੇਡ ਸਥਾਨ ਤੇ ਸਵੇਰੇ 8:30 ਵਜੇ ਰਿਪੋਰਟ ਕਰਨਗੇ ਅਤੇ ਭਾਗ ਲੈਣ ਵਾਲੇ ਖਿਡਾਰੀ ਜਨਮ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਹਨਾਂ ਦੀਆਂ ਕਾਪੀਆਂ ਸਮੇਤ 3 ਤਾਜ਼ਾ ਪਾਸਪੋਰਟ ਸਾਈਜ਼ ਫੋਟੋਆਂ ਲੈ ਕੇ ਆਉਣ, ਕਿਸੇ ਵੀ ਭਾਗ ਲੈਣ ਵਾਲੇ ਖਿਡਾਰੀ/ਖਿਡਾਰਨ ਨੂੰ ਟੀ.ਏ/ਡੀ.ਏ. ਨਹੀ ਦਿੱਤਾ ਜਾਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.