ਤਾਜਾ ਖਬਰਾਂ
ਮੁੰਬਈ- ਮੁੰਬਈ ਤੋਂ ਵਾਰਾਣਸੀ ਜਾ ਰਹੀ ਇੰਡੀਗੋ ਏਅਰਲਾਈਨਜ਼ ਦੀ ਫਲਾਈਟ 'ਚ 89 ਸਾਲਾ ਮਹਿਲਾ ਦੀ ਮੌਤ ਹੋ ਗਈ। ਇਸ ਤੋਂ ਬਾਅਦ ਜਹਾਜ਼ ਨੂੰ ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ।ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਔਰਤ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਦੀ ਰਹਿਣ ਵਾਲੀ ਸੀ। ਉਸਦਾ ਨਾਮ ਸੁਸ਼ੀਲਾ ਦੇਵੀ ਸੀ। ਉਹ ਮੁੰਬਈ ਤੋਂ ਫਲਾਈਟ 'ਚ ਸਵਾਰ ਹੋਈ ਸੀ। ਉਡਾਣ ਦੌਰਾਨ ਉਸ ਦੀ ਸਿਹਤ ਵਿਗੜ ਗਈ।
ਮੈਡੀਕਲ ਐਮਰਜੈਂਸੀ ਕਾਰਨ, ਜਹਾਜ਼ 6 ਅਪ੍ਰੈਲ ਨੂੰ ਰਾਤ 10 ਵਜੇ ਦੇ ਕਰੀਬ ਚਿਕਲਥਾਣਾ ਹਵਾਈ ਅੱਡੇ 'ਤੇ ਉਤਰਿਆ। ਮੈਡੀਕਲ ਟੀਮ ਨੇ ਏਅਰਪੋਰਟ 'ਤੇ ਉਸ ਦੀ ਜਾਂਚ ਕੀਤੀ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਅਧਿਕਾਰੀ ਨੇ ਦੱਸਿਆ ਕਿ ਐਮਆਈਡੀਸੀ ਸਿਡਕੋ ਥਾਣੇ ਨੇ ਲੋੜੀਂਦੀ ਕਾਰਵਾਈ ਪੂਰੀ ਕਰ ਲਈ ਅਤੇ ਜਹਾਜ਼ ਵਾਰਾਣਸੀ ਲਈ ਰਵਾਨਾ ਹੋ ਗਿਆ। ਜਦਕਿ ਮਹਿਲਾ ਦੀ ਲਾਸ਼ ਨੂੰ ਛਤਰਪਤੀ ਸੰਭਾਜੀਨਗਰ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ।
Get all latest content delivered to your email a few times a month.